Home / ਵੀਡੀਓ / ਕਵੀਸ਼ਰੀ ਦੇ ਇਹ ਮਿੱਠੇ ਬੋਲ ਸੁਣਕੇ ਰੂਹ ਖੁਸ਼ ਹੋ ਜਾਵੇਗੀ ਸੁਣੋ ਲੰਬੀ ਹੇਕ ਵਾਲੀ ‘ਕਵੀਸ਼ਰੀ’

ਕਵੀਸ਼ਰੀ ਦੇ ਇਹ ਮਿੱਠੇ ਬੋਲ ਸੁਣਕੇ ਰੂਹ ਖੁਸ਼ ਹੋ ਜਾਵੇਗੀ ਸੁਣੋ ਲੰਬੀ ਹੇਕ ਵਾਲੀ ‘ਕਵੀਸ਼ਰੀ’

ਕਵੀਸ਼ਰੀ ਦੇ ਇਹ ਮਿੱਠੇ ਬੋਲ ਸੁਣਕੇ ਰੂਹ ਖੁਸ਼ ਹੋ ਜਾਵੇਗੀ ਸੁਣੋ ਲੰਬੀ ਹੇਕ ਵਾਲੀ ਕਵੀਸ਼ਰੀ ਇਹ ਜੋ ਤੁਸੀ ਵੀਡੀਓ ਦੇਖ ਰਹੋ ਜੀ ਇਹ ਜਥਾ ਭਾਈ ਜਸਬੀਰ ਸਿੰਘ ਮੋਹਲਕੇ ਵਾਲੇ ਸਾਥੀ ਭਾਈ ਗੁਰਪ੍ਰੀਤ ਸਿੰਘ’ ਭਾਈ ਮਨਪ੍ਰੀਤ ਸਿੰਘ ਤੇ ਭਾਈ ਭੁਪਿੰਦਰ ਸਿੰਘ ਜੀ ਜਿਨ੍ਹਾਂ ਦਾ ਸੰਪਰਕ ਨੰਬਰ ਹੈ 97815-25225। ਪ੍ਰੋਗਰਾਮਾਂ ਲਈ ਸੰਪਰਕ ਜਰੂਰ ਕਰੋ। ਕਵੀਸ਼ਰੀ ਸਾਡੇ ਸਿੱਖ ਇਤਿਹਾਸ ਦੀ ਅਣਮੁੱਲੀ ਦਾਤ ਹੈ ਜੋ ਗੁਰੂਆਂ ਦੇ ਸਮੇਂ ਤੋਂ ਸ਼ੁਰੂ ਹੋਈ ਹੈ। ਕਵੀਸ਼ਰੀ ਪੰਜਾਬੀ ਲੋਕ-ਗਾਇਕੀ ਦਾ ਇੱਕ ਖ਼ਾਸ ਜੋਸ਼ੀਲਾ ਅੰਦਾਜ਼ ਹੈ ਜਿਸ ਵਿੱਚ ਗਾਇਕ ਹੀ ਸਾਜ਼ਾਂ ਦੀ ਘਾਟ ਨੂੰ ਪੂਰਾ ਕਰਦੇ ਹਨ। ਅਸਲ ਵਿੱਚ ਆਮ ਤੌਰ ’ਤੇ ਕਵੀਸ਼ਰੀ ਬਿਨਾਂ ਕਿਸੇ ਸੰਗੀਤਕ ਸਾਜ਼ ਤੋਂ ਗਾਈ ਜਾਂਦੀ ਹੈ। ਇਸ ਦਾ ਜਨਮ ਮਾਲਵੇ ਦੀ ਧਰਤੀ ’ਤੇ ਹੋਇਆ। ਇੱਥੇ ਉੱਚੀ ਅਤੇ ਲਚਕਦਾਰ ਅਵਾਜ਼ ਵਿੱਚ ਛੰਦ-ਬੱਧ ਕਵਿਤਾ ਗਾਉਣ ਨੂੰ ਕਵੀਸ਼ਰੀ ਆਖਦੇ ਹਨ। ਜੋ ਆਦਮੀ ਕਵੀਸ਼ਰੀ ਲਿਖਦਾ ਜਾਂ ਗਾਉਂਦਾ ਹੈ ਉਸਨੂੰ ਕਵੀਸ਼ਰ ਆਖਦੇ ਹਨ। ਕਵੀਸ਼ਰੀ ਆਮ ਤੌਰ ’ਤੇ ਮੇਲਿਆਂ, ਦੀਵਾਨਾ, ਵਿਆਹਾਂ ਅਤੇ ਮਹਿਫ਼ਲਾਂ ਆਦਿ ਵਿੱਚ ਗਾਈ ਜਾਂਦੀ ਹੈ। ਕਵੀਸ਼ਰੀ ਨੂੰ ਜੋੜੀ ਦੇ ਰੂਪ ’ਚ ਗਾਇਆ ਜਾਂਦਾ ਹੈ। ਇਸ ਨੂੰ ਗਾਉਣ ਵਾਲੀ ਟੋਲੀ ਨੂੰ ਜਥਾ ਕਿਹਾ ਜਾਂਦਾ ਹੈ। ਜਥੇ ਦੇ ਦੋ ਜਣੇ ਗਾਉਂਦੇ ਹਨ ਅਤੇ ਤੀਜਾ ਸਾਥੀ ਜਥੇ ਦਾ ਮੁਖੀ ਹੁੰਦਾ ਹੈ ਜੋ ਪ੍ਰਸੰਗ, ਕਥਾ ਜਾਂ ਗਾਥਾ ਦੀ ਭੂਮਿਕਾ ਬੰਨ੍ਹ ਕੇ ਉਸ ਦੀ ਵਿਆਖਿਆ ਕਰਦਾ ਹੈ। ਉਹ ਆਮ ਤੌਰ ’ਤੇ ਉਸਤਾਦ ਕਵੀਸ਼ਰ ਹੁੰਦਾ ‘ਕਵੀਸ਼ਰੀ ਦੀ ਸ਼ੁਰੂਆਤ ਜਾਂ ਖੋਜ ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਨੇ ਕੀਤੀ ਸੀ ਕਿਉਂਕਿ ਜੋਧਿਆਂ ਨੂੰ ਜੰ ਗ ਵਿੱਚ ਲੜ ਨ ਲਈ ਜੋਸ਼ ਦੇਣ ਵਾਲ਼ੀ ਇੱਕ ਖ਼ਾਸ ਅੰਦਾਜ਼ ਦੀ ਗਾਇਕੀ ਦੀ ਲੋੜ ਸੀ। ਇਸ ਕਰ ਕੇ ਹੀ ਕਵੀਸ਼ਰੀ ਆਮ ਤੌਰ ’ਤੇ ਬਹਾਦਰੀ ਜਾਂ ਦਲੇਰੀ ਆਦਿ ਬਾਰੇ ਗਾਈ ਜਾਂਦੀ ਹੈ ਜਿਸ ਨੂੰ ਬੀਰ ਰਸ ਆਖਦੇ ਹਨ ਜੋ ਕਿ ਇਸ ਦੇ ਨੌਂ ਰਸਾਂ ਵਿਚੋਂ ਇੱਕ ਹੈ। ਕਵੀਸ਼ਰੀ ਲੋਕ ਮਨਾਂ ਨੇੜਲਾ ਕਾਵਿ ਰੂਪ ਹੈ ਪਰ ਜੇ ਕਵੀਸ਼ਰੀ ਦੀ ਕਹੀ ਗੱਲ ਸਿਰਫ਼ ਵਿਦਵਾਨਾਂ ਤਕ ਸੀਮਤ ਹੈ ਤਾਂ ਕਵੀਸ਼ਰ ਆਪਣੀ ਛਾਪ ਨਹੀਂ ਛੱਡ ਸਕਦੇ। ਨਵੀਂ ਵਸਤੂ ਲਿਖਣ ਵਾਲੇ ਮੋਹਰੀ ਕਵੀਸ਼ਰ ਲੋਕ ਮਨਾਂ ਤੋਂ ਦੂਰ ਦੀ ਗੱਲ ਕਰਦੇ ਹਨ, ਉਹਨਾਂ ਦੀ ਟੇਕ ਵੀ ਕਿਤੇ ਨਾ ਕਿਤੇ ਢਾਡੀ ਕਾਵਿ ਦੇ ਨੇੜੇ ਦੀ ਹੈ। ਅੱਜ ਦਰਸ਼ਕ ਜਾਂ ਸਰੋਤੇ ਟੁੱਟਵੇਂ ਛੰਦ ਸੁਣਨ ਦੇ ਇੱਛੁਕ ਹਨ ਕਿਉਂਕਿ ਸਮੇਂ ਦੀ ਘਾਟ ਕਾਰਨ ਪ੍ਰਸੰਗ ਸੁਣਨ ਤੋਂ ਇਨਕਾਰੀ ਹਨ।