Home / ਸਿੱਖੀ ਖਬਰਾਂ / ਪੰਜਾਬ ਦੇ ਇਸ ਪਿੰਡ ਚ ਹੋ ਰਿਹਾ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਦਰਬਾਰ ਸਾਹਿਬ ਤੋਂ

ਪੰਜਾਬ ਦੇ ਇਸ ਪਿੰਡ ਚ ਹੋ ਰਿਹਾ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਦਰਬਾਰ ਸਾਹਿਬ ਤੋਂ

ਸ਼ਪੀਕਰ ਦੇ ਜਰਿਏ ਹੋ ਰਿਹਾ ਹੈ ਪੰਜਾਬ ਦੇ ਇਸ ਪਿੰਡ ਚ ਗੁਰਬਾਣੀ ਦਾ ਦਰਬਾਰ ਸਾਹਿਬ ਤੋਂ ਪ੍ਰਸਾਰਣ। ਪਿੰਡ ਵਾਲੇ ਨੇ ਪੂਰੇ ਖੁਸ਼ ਤੁਸੀ ਇਸ ਵੀਡੀਓ ਚ ਦੇਖ ਰਹੇ ਹੋ ਇਹ ਬਟਾਲਾ ਦੇ ਨਾਲ ਲੱਗਦੇ ਪਿੰਡ ਦਾ ਅਲੌਕਿਕ ਨਜ਼ਾਰਾ ਹੈ ਜਿੱਥੇ ਹਰ ਰੋਜ਼ ਸਵੇਰੇ ਸ਼ਾਮ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸ਼ਾਰਣ ਹੁੰਦਾ ਹੈ।
ਤੁਹਾਨੂੰ ਦੱਸ ਦੇਈਏ ਇੱਕ ਪਿੰਡ ਚ ਹਰ ਗਲੀ ਚ ਸਪੀਕਰ ਲੱਗੇ ਹੋਏ ਹਨ ਜਿਨ੍ਹਾਂ ਦੇ ਨਾਲ ਇੱਕ ਵਧੀਆ ਵਿਚਾਰ ਲਿਖ ਕੇ ਪਲੇਟ ਲਾਈ ਹੋਈ ਜੋ ਬਾਹਰੋਂ ਆਉਣ ਵਾਲੇ ਲੋਕਾਂ ਲਈ ਖਿੱਚ ਦਾ ਕੇਂਦਰ ਬਣ ਰਹੇ ਹਨ। ਦੱਸ ਦਈਏ ਕਿ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਸਰਪੰਚ ਸਾਬ ਦੇ ਇਸ ਨੇਕ ਉਪਰਾਲਾ ਕਾਰਨ ਖੁਸ਼ ਹਨ ਕਿਉਂਕਿ ਜਦੋਂ ਸਵੇਰੇ ਸ਼ਾਮ ਕੰਨਾਂ ਚ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਕੀਰਤਨ ਆਉਦਾ ਹੈ ਤਾਂ ਇੱਕ ਵੱਖਰਾ ਆਨੰਦ ਜੋ ਆਉਦਾ ਹੈ ਉਹ ਬਿਆਨ ਨਹੀਂ ਕੀਤਾ ਜਾ ਸਕਦਾ।ਕੀਰਤਨ ਇਸ ਤੋਂ ਭਾਵ ਹੈ ਪਰਮਾਤਮਾ ਦੇ ਗੁਣਾਂ ਦਾ ਯਸ਼ ਗਾਉਣਾ । ਭਗਤੀ ਦੇ ਵਿਕਾਸ ਨੂੰ ਜੇ ਧਿਆਨ ਨਾਲ ਵਾਚੀਏ ਤਾਂ ਪਤਾ ਲਗਦਾ ਹੈ ਕਿ ਪੁਰਾਤਨ ਕਾਲ ਤੋਂ ਕੀਰਤਨ ਵਲ ਭਗਤਾਂ ਦੀ ਵਿਸ਼ੇਸ਼ ਰੁਚੀ ਰਹੀ ਹੈ । ਉਥੇ ਇਹ ਵੀ ਦਸਿਆ ਗਿਆ ਹੈ ਕਿ ਸਤਿਯੁਗ ਵਿਚ ਭਗਵਾਨ ਦਾ ਧਿਆਨ ਕਰਨ ਨਾਲ , ਤ੍ਰੇਤਾ ਯੁਗ ਵਿਚ ਯੱਗ ਕਰਨ ਨਾਲ , ਦੁਆਪਰ ਯੁਗ ਵਿਚ ਸੇਵਾ-ਪੂਜਾ ਕਰਨ ਨਾਲ ਜੋ ਫਲ ਪ੍ਰਾਪਤ ਹੁੰਦਾ ਹੈ , ਉਹ ਕਲਿਯੁਗ ਵਿਚ ਭਗਵਾਨ ਦੇ ਨਾਮ ਦੇ ਕੀਰਤਨ ਤੋਂ ਪ੍ਰਾਪਤ ਹੋ ਜਾਂਦਾ ਹੈ ।ਗੁਰਬਾਣੀ ਨੂੰ ਸੰਗੀਤਬੱਧ ਕਰਨ ਦੀ ਕਿਉਂ ਲੋੜ ਪਈ ? ਇਸ ਦਾ ਉਤਰ ਬੜਾ ਸਰਲ ਹੈ ਕਿ ਬਾਣੀਕਾਰਾਂ ਦਾ ਬਾਣੀ ਰਚਣ ਦਾ ਮਨੋਰਥ ਕਾਵਿ-ਸਿਰਜਨਾ ਤਕ ਸੀਮਿਤ ਨਹੀਂ ਸੀ , ਸਗੋਂ ਆਪਣੇ ਰਹਸਾਨੁਭਵ ਨੂੰ ਸਰੋਤਿਆਂ ਤਕ ਪਹੁੰਚਾ ਕੇ ਸਾਧਾਰਣੀਕਰਣ ਦੀ ਅਵਸਥਾ ਵਿਚ ਲਿਆਉਣਾ ਸੀ । ਕਾਵਿ ਸ਼ਬਦਾਂ ਦਾ ਲੈਆਤਮਕ ਸੰਯੋਜਨ ਹੈ । ਪਰ ਇਹ ਉਸੇ ਵਿਅਕਤੀ ਨੂੰ ਅਧਿਕ ਆਨੰਦਿਤ ਕਰਦਾ ਹੈ ਜੋ ਉਸ ਭਾਸ਼ਾ ਤੋਂ ਜਾਣੂ ਹੁੰਦਾ ਹੈ । ਉਂਜ ਸੰਗੀਤ ਦੀ ਭਾਸ਼ਾ ਬ੍ਰਹਿਮੰਡੀ ਨਾਦ ਵਾਲੀ ਹੈ । ਇਸ ਤੋਂ ਮਨੁੱਖ ਤਾਂ ਕੀ ਪਸ਼ੂ , ਪੰਛੀ ਵੀ ਪ੍ਰਭਾਵਿਤ ਹੋਏ ਬਿਨਾ ਨਹੀਂ ਰਹਿ ਸਕਦੇ । ਪੰਘੂੜੇ ਵਿਚ ਪਿਆ ਰੋਂਦਾ ਬੱਚਾ ਵੀ ਰੁਦਨ ਨੂੰ ਖ਼ੁਸ਼ੀ ਵਿਚ ਬਦਲ ਲੈਂਦਾ ਹੈ ।