Home / ਸਿੱਖੀ ਖਬਰਾਂ / ਜਦੋਂ ਕੈਨੇਡਾ ਚ ਵਿਧਾਨ ਸਭਾ ਦੇ ਪਹਿਲੇ ਸੈਸ਼ਨ ਦੀ ਸ਼ੁਰੂਆਤ “ਸਿੱਖ ਅਰਦਾਸ” ਨਾਲ ਕੀਤੀ ਗਈ

ਜਦੋਂ ਕੈਨੇਡਾ ਚ ਵਿਧਾਨ ਸਭਾ ਦੇ ਪਹਿਲੇ ਸੈਸ਼ਨ ਦੀ ਸ਼ੁਰੂਆਤ “ਸਿੱਖ ਅਰਦਾਸ” ਨਾਲ ਕੀਤੀ ਗਈ

ਜਦੋਂ ਕੈਨੇਡਾ ਚ ਵਿਧਾਨ ਸਭਾ ਦੇ ਪਹਿਲੇ ਸੈਸ਼ਨ ਦੀ ਸ਼ੁਰੂਆਤ “ਸਿੱਖ ਅਰਦਾਸ” ਨਾਲ ਕੀਤੀ ਗਈ ‘ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੀ ਵਿਧਾਨ ਸਭਾ ‘ਚ ਅਹਿਮ ਸ਼ੈਸ਼ਨ ਅਰਦਾਸ ਨਾਲ ਸ਼ੁਰੂ ਹੁੰਦੇ ਹਨ, ਜੋ ਅਕਸਰ ਮੂਲਨਿਵਾਸੀਆਂ ਦੀ ਅਰਦਾਸ ਹੁੰਦੀ ਹੈ। ਪਰ ਕੱਲ ਦਾ ਦਿਨ ਅਨੋਖਾ ਸੀ, ਜਦ ਥਰੋਨ ਸਪੀਚ ਤੋਂ ਪਹਿਲਾਂ ਸੈਸ਼ਨ ਦੀ ਸ਼ੁਰੂਆਤ “ਸਿੱਖ ਅਰਦਾਸ” ਨਾਲ ਕੀਤੀ ਗਈ। Baltej Singh Dhillon ਜੀ ਨੇ ਇਹ ਅਰਦਾਸ ਕੀਤੀ।ਆਉ ਜਾਣਦੇ ਹਾਂ ਬਲਤੇਜ ਸਿੰਘ ਢਿੱਲੋਂ ਦੇ ਜੀਵਨ ਬਾਰੇ ਦੱਸ ਦੇਈਏ ਕਿ ਬਲਤੇਜ ਢਿੱਲੋਂ ਨੇ 1990 ‘ਚ ਇਤਿਹਾਸ ਰਚਿਆ ਸੀ ਜਦੋਂ ਉਨ੍ਹਾਂ ਨੇ ਕੈਨੇਡਾ ‘ਚ ਆਰਸੀਐਮਪੀ ਅਧਿਕਾਰੀ ਵਜੋਂ ਆਪਣਾ ਅਹੁਦਾ ਸੰਭਾਲਿਆ ਸੀ। ਨੌਕਰੀ ‘ਤੇ ਦਸਤਾਰ ਬੰਨ੍ਹਣ ਵਾਲੇ ਉਹ ਪਹਿਲੇ ਦਸਤਾਰਧਾਰੀ ਸਿੱਖ ਆਰਸੀਐਮਪੀ ਅਫ਼ਸਰ ਸਨ। ਤੁਹਾਨੂੰ ਦੱਸ ਦੇਈਏ ਕਿ ਉਹ ਆਰਸੀਐਮਪੀ ‘ਚ ਇੰਸਪੈਕਟਰ ਦੇ ਅਹੁਦੇ ‘ਤੇ ਤੈਨਾਤ ਸਨ ਅਤੇ ਉਨ੍ਹਾਂ ਨੇ ਆਪਣੀ ਸਰਵਿਸ ਦੌਰਾਨ ਕਈ ਹਾਈ ਪ੍ਰੋਫਾਈਲ ਕੇਸਾਂ ਨੂੰ ਹੱਲ ਵੀ ਕੀਤਾ ਹੈ।27 ਸਾਲਾਂ ਤੋਂ ਉਹ ਆਪਣੀ ਡਿਊਟੀ ਕਰਦੇ ਆ ਰਹੇ ਹਨ ਅਤੇ ਹੁਣ ਤਕ 5-6 ਵਾਰ ਉਨ੍ਹਾਂ ਦੀ ਪ੍ਰਮੋਸ਼ਨ ਹੋ ਚੁੱਕੀ ਹੈ। ਹੁਣ ਉਹ ਇੰਸਪੈਕਟਰ ਦੇ ਅਹੁਦੇ ‘ਤੇ ਹਨ। ਆਪਣੇ ਪਿਛੋਕੜ ਬਾਰੇ ਦੱਸਦਿਆਂ ਢਿੱਲੋਂ ਨੇ ਦੱਸਿਆ ਕਿ ਉਨ੍ਹਾਂ ਦਾ ਜਨਮ 1966 ਵਿੱਚ ਮਲੇਸ਼ੀਆ ਵਿੱਚ ਹੋਇਆ ਅਤੇ ਉਹ 16 ਸਾਲ ਉੱਥੇ ਹੀ ਰਹੇ। ਇਸ ਤੋਂ ਬਾਅਦ ਉਹ ਪਰਿਵਾਰ ਸਮੇਤ ਕੈਨੇਡਾ ਆ ਗਏ। ਉਨ੍ਹਾਂ ਕੈਨੇਡਾ ਦੀ ਸਿਫਤ ਕਰਦਿਆਂ ਕਿਹਾ ਕਿ ਇੱਥੇ ਕਾਨੂੰਨ ਦਾ ਜ਼ੋਰ ਹੈ ਅਤੇ ਕਿਸੇ ਨਾਲ ਕੋਈ ਵੀ ਧੱ ਕਾ ਨਹੀਂ ਹੁੰਦਾ। ਭਾਵੇਂ ਕੋਈ ਇੱਥੇ ਸ਼ਰਨਾਰਥੀ ਹੋਵੇ ਜਾਂ ਇੱਥੋਂ ਦਾ ਪੱਕਾ ਨਾਗਰਿਕ। ਉਨ੍ਹਾਂ ਨੂੰ 2011 ‘ਚ ਪੰਜਾਬ ਸੱਦ ਕੇ ਮਾਣ-ਸਨਮਾਨ ਦਿੱਤਾ ਗਿਆ ਸੀ। ਉਹ ਆਪਣੀ ਪਤਨੀ ਅਤੇ ਦੋ ਧੀਆਂ ਨਾਲ ਸਰੀ ‘ਚ ਰਹਿ ਰਹੇ ਹਨ। ਉਨ੍ਹਾਂ ਦੀ ਧੀ ਕੈਨੇਡਾ ਦੀ ਮਿਲਟਰੀ ‘ਚ ਸੇਵਾ ਕਰ ਰਹੀ ਹੈ। ਕੈਨੇਡਾ ਵਿੱਚ ਰਾਇਲ ਕੈਨੇਡੀਅਨ ਮਾਊਂਟਿਡ ਪੁਲਸ ‘ਚ ਪਹਿਲੇ ਦਸਤਾਰਧਾਰੀ ਸਿੱਖ ਪੁਲਸ ਅਫਸਰ ਬਣਨ ਦਾ ਮਾਣ 1990 ‘ਚ ਸ. ਬਲਤੇਜ ਸਿੰਘ ਢਿੱਲੋਂ ਨੂੰ ਮਿਲਿਆ।