Home / ਨੁਸਖੇ ਤੇ ਮੌਸਮ ਖੇਤੀ-ਬਾਰੇ / ਜਦੋ ਸਰਦਾਰ ਇੰਜੀਨੀਅਰ ਨੇ ਧੁੱਪ ਨਾਲ ਸਮਾਂ ਦੱਸਣ ਵਾਲੀ ਘੜੀ ਬਣਾਕੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਕੀਤੀ ਸੀ ਗਿਫਟ

ਜਦੋ ਸਰਦਾਰ ਇੰਜੀਨੀਅਰ ਨੇ ਧੁੱਪ ਨਾਲ ਸਮਾਂ ਦੱਸਣ ਵਾਲੀ ਘੜੀ ਬਣਾਕੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਕੀਤੀ ਸੀ ਗਿਫਟ

ਜਦੋ ਸਰਦਾਰ ਇੰਜੀਨੀਅਰ ਨੇ ਧੁੱਪ ਨਾਲ ਸਮਾਂ ਦੱਸਣ ਵਾਲੀ ਘੜੀ ਬਣਾਕੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਕੀਤੀ ਸੀ ਗਿਫਟ ‘ਆਪਣੇ ਸਿੱਖ ਰਾਜ ਸਮੇਂ ਕੋਮ ਦੇ ਜਰਨੈਲ ਤੇ ਵਿਗਿਆਨੀ ਸਰਦਾਰ ਲਹਿਣਾ ਸਿੰਘ ਮਜੀਠੀਆ ਜਿਸ ਨੇ ਧੁੱਪ ਨਾਲ ਟਾਈਮ ਦੱਸਣ ਵਾਲੀ ਪਹਿਲੀ ਘੜੀ ਬਣਾਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਦਿੱਤੀ ਜਿਨ੍ਹਾਂ ਨੇ ਇਹ ਘੜੀ ਦਰਸ਼ਨੀ ਡਿਓੜੀ ਤੋਂ ਦਰਬਾਰ ਸਾਹਿਬ ਜਾਂਦੇ ਇੱਕ ਪੱਥਰ ਉੱਪਰ ਲਵਾਈ ਜੋ ਅੱਜ ਮੋਜੂਦ ਹੈ ਬੇਨਤੀ ਹੈ ਕਿ ਤੁਸੀਂ ਵੀ ਦਰਸ਼ਨ ਕਰਿਓ ਬਾਕੀ ਹੋਰ ਜੋ ਇਸ ਵਿਗਿਆਨੀ ਦੀਆਂ ਦੇਣਾਂ ਹਨ ਉਹ ਵੀ ਸੁਣਿਓ।ਮਹਾਰਾਜਾ ਰਣਜੀਤ ਦੇ ਸਮੇਂ ਸਰਦਾਰ ਇੰਜੀਨੀਅਰ ਨੇ ਧੁੱਪ ਨਾਲ ਟੇਮ ਦੱਸਣ ਵਾਲੀ ਬਣਾਈ ਘੜੀ। ਅੱਜ ਜੀ ਤੁਸੀਂ ਦਰਬਾਰ ਸਾਹਿਬ ਦਰਸ਼ਨ ਕਰ ਸਕਦੇ ਹੋ। ਇਸ ਧੁੱਪ ਘੜੀ ਤੋ ਸਮੇਂ ਦਾ ਪਤਾ ਲੱਗਦਾ ਏ ਜੋ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸਥਿਤ ਹੈ ! ਇਹ ਮਹਾਰਾਜਾ ਰਣਜੀਤ ਸਿੰਘ ਜੀ ਦੇ ੲਿਕ ਜਰਨੈਲ, ਸ੍ਰ. ਲਹਿਣਾ ਸਿੰਘ ਮਜੀਠੀਆ ਨੇ ਖੁਦ ਤਿਆਰ ਕੀਤੀ ਸੀ ਜੋ ਕਿ ਇੰਜੀਨੀਅਰ ਦਾ ਦਿਮਾਗ ਰੱਖਦੇ ਸਨ। ਇਹ ਦਰਸ਼ਨੀ ਡਿਉੜੀ ਲੰਘ ਕੇ ਉਪਰ ਖੱਬੇ ਪਾਸੇ ਲੱਗੀ ਏ ਇਹ ਸੂਰਜ ਦੇ ਪਰਛਾਂਵੇ ਨਾਲ ਸਮਾਂ ਦੱਸਦੀ ਏ !!ਹਰਿਮੰਦਰ ਸਾਹਿਬ ਜਾਂ ਦਰਬਾਰ ਸਾਹਿਬ (ਪੰਜਾਬੀ ਉਚਾਰਨ: [dəɾbaːɾ saːh(ɪ)b]; ਰੱਬ ਦਾ ਘਰ) ਭਾਰਤ ਦੇ ਪੰਜਾਬ ਸੂਬੇ ਦੇ ਸ਼ਹਿਰ ਅੰਮ੍ਰਿਤਸਰ ਵਿੱਚ ਸਥਿਤ ਇੱਕ ਗੁਰਦੁਆਰਾ ਹੈ।ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਧਾਰਮਿਕ ਅਸਥਾਨ ਮੰਨਿਆ ਜਾਂਦਾ ਹੈ।ਇਹ ਗੁਰਦੁਆਰਾ ਗੁਰੂ ਰਾਮ ਦਾਸ ਜੀ ਦੁਆਰਾ 1577 ਵਿੱਚ ਬਣਵਾਏ ਗਏ ਸਰੋਵਰ ਦੇ ਦੁਆਲੇ ਬਣਾਇਆ ਗਿਆ ਹੈ। ਇਸਦੀ ਨੀਂਹ 28 ਦਸੰਬਰ 1588 ਵਿੱਚ ਸਾਈਂ ਮੀਆਂ ਮੀਰ ਜੀ ਦੁਆਰਾ ਰੱਖਿਆ ਗਿਆ ਸੀ। 1604 ਵਿੱਚ ਗੁਰੂ ਅਰਜਨ ਦੇਵ ਨੇ ਇੱਥੇ ਆਦਿ ਗ੍ਰੰਥ ਦੇ ਇੱਕ ਖਰੜੇ ਦਾ ਪ੍ਰਕਾਸ਼ ਕੀਤਾ ਅਤੇ ਇਸ ਥਾਂ ਨੂੰ “ਅਠ ਸਠ ਤੀਰਥ” ਕਿਹਾ।ਵਾਹਿਗੁਰੂ ਜੀ ਇਤਿਹਾਸਕ ਜਾਣਕਾਰੀ ਸ਼ੇਅਰ ਕਰੋ ਜੀ ।