Home / ਸਿੱਖੀ ਖਬਰਾਂ / ਸਿੱਖ ਭਾਈਚਾਰੇ ਨੂੰ ਵੱਡਾ ਘਾਟਾ ਦੋ ਮਹਾਨ ਸ਼ਖਸੀਅਤ ਦਾ ਹੋਇਆ ਅਚਾਨਕ

ਸਿੱਖ ਭਾਈਚਾਰੇ ਨੂੰ ਵੱਡਾ ਘਾਟਾ ਦੋ ਮਹਾਨ ਸ਼ਖਸੀਅਤ ਦਾ ਹੋਇਆ ਅਚਾਨਕ

ਭਾਈ ਪਰਮਜੀਤ ਸਿੰਘ ਭਿਓਰਾ ਦੇ ਸਤਿਕਾਰਯੋਗ ਮਾਤਾ ਪ੍ਰੀਤਮ ਕੌਰ ਜੀ ਮੋਹਾਲੀ ਵਿਖੇ ਅਕਾਲ ਚਲਾਣਾ ਕਰ ਗਏ ਹਨ। ਉਹ ਪਿੱਛਲੇ ਕਾਫ਼ੀ ਸਮੇਂ ਤੋਂ ਬਿ ਮਾਰ ਚੱਲ ਰਹੇ ਸਨ। ਉਹਨਾਂ ਦੀ ਆਖਰੀ ਇੱਛਾ ਅਪਣੇ ਪੁੱਤਰ ਪਰਮਜੀਤ ਸਿੰਘ ਭਿਓਰਾ ਨਾਲ ਮੁਲਾਕਾਤ ਕਰਨ ਦੀ ਸੀ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਤੰਤੀ ਸਾਜਾਂ ਦਾ ਜਾਦੂਗਰ ਬਾਪੂ ਕਿਸ਼ਨ ਸਿੰਘ ਜੀ ਨਹੀਂ ਰਹੇ ‘ਗੱਚ ਭਰ ਕੇ ਗੁਰੂ ਦੀ ਗੱਲ ਸੁਣਾਉਣ ਵਾਲਾ ਜਹਾਨ ਤੋਂ ਚਲਿਆ ਗਿਆ ਬਾਪੂ ਕਿਸ਼ਨ ਸਿੰਘ ਸਿਆਨ ਦੇ ਚਲੇ ਜਾਣ ਨਾਲ ਤੰਤੀ ਸਾਜ਼ ਘਾੜਿਆਂ ਦੇ ਇਕ ਯੁੱਗ ਦਾ ਅੰਤ ਹੋ ਗਿਆ। ਗੁਰੂ ਕੇ ਸਾਜ਼ ਹੱਥੀਂ ਘੱੜਦਾ ਉਹ ਦਰਵੇਸ਼ ਅਕਸਰ ਗੁਰਬਾਣੀ ਗਾਉਂਦਾ ਭਾਵੁਕ ਹੋ ਜਾਂਦਾ। ਸਿਖ ਕੌਮ ਗੁਰੂ ਦੇ ਦਿੱਤੇ ਤੰਤੀ ਸਾਜਾਂ ਤੋਂ ਮੁੱਖ ਮੋੜ ਗਈ, ਪਰ ਨਾਮਾਤਰ ਗਾਹਕ ਹੋਣ ਤੇ ਵੀ ਗੁਰੂ ਦਾ ਕਾਰਜ ਜਾਣ ਕੇ ਸਦੀਆਂ ਤੋ ਇਸ ਕਲਾ ਨੂੰ ਸੰਭਾਲੀ ਬੈਠਾ ਗੁਰੂ ਦਾ ਸੇਵਾਦਾਰ ਅੱਜ ਮੁੱਕ ਗਿਆ । ਸਟੇਜੀ ਕਲਾਕਾਰੀਆਂ ਦੇ ਚੱਸਕਿਆਂ ਵਿਚ ਗਵਾਚੀ ਕੌਮ ਕੀ ਜਾਣੇ ਕਿ ਕਿੰਨੇ ਕਿਸ਼ਨ ਸਿੰਘ ਗਵਾਚ ਗਏ ਨੇ। ਆਰ ਥਿਕ ਤੰਗੀਆਂ ਨਾਲ ਜੂਝਦੇ ਬਾਪੂ ਦੇ ਚਿਹਰੇ ਤੇ ਹਮੇਸ਼ਾ ਜਲਾਲ ਰਹਿੰਦਾ ਕਦੀ ਗਰੀਬੀ ਤੇ ਕੋਈ ਸ਼ਿਕਵਾ ਨਹੀਂ ਕਰਦਾ ਸੀ, ਪੰਜਾਬੀ ਮੀਡੀਆ ਲਈ ਵੀ ਬੱਸ ਇਕ ਦਿਨ ਦੀ ਟੀ.ਆਰ.ਪੀ. ਸੀ । ਕਿਸੇ ਨੇ ਵੀ ਬਾਪੂ ਤੇ ਉਸ ਦੀ ਕਲਾ ਦੀ ਸਾਰ ਨਹੀਂ ਲਈ। ਕੌਮ ਦੇ ਦੱਸ ਲੱਖੀਏ ਰਾਗੀ ਵੀ ਉਸ ਦੀ ਸਰਦਲ ਤੇ ਬਹਿਕੇ ਆਪਣਾ ਹਿਤ ਪੂਰਾ ਕਰ ਕੇ ਮੁੜ ਆਏ ਪਰ ਇਸ ਖਜਾਨੇ ਨੂੰ ਸਾਂਭਣ ਲਈ ਕੋਈ ਨਾ ਬਉੜਿਆ। ਕੱਲ ਨੂੰ ਬਾਪੂ ਦੇ ਨਾਲ ਉਸ ਦੀ ਕਲਾ ਵੀ ਲੱਕੜਾਂ ਵਿਚ ਚਿਣ ਦਿੱਤੀ ਜਾਵੇਗੀ। ਕੌਮ ਇਕ ਵਾਰ ਫਿਰ ਕਰਮ ਸਿੰਘ ਹਿਸਟੋਰੀਅਨ ਵਾਲਾ ਇਤਿਹਾਸ ਦੁਹਰਾਉਂਦੀਆਂ ਅਣਮੋਲ ਹੀਰਾ ਗਵਾ ਦੇਵੇਗੀ। ਲੱਕ ਟੁੱਟਾ ਮਹਿਸੂਸ ਕਰਨਗੇ ਗੁਰਮਤਿ ਸੰਗੀਤ ਦੇ ਜੁਝਾਰੂ ਆਸ਼ਿਕ ।