Home / ਨੁਸਖੇ ਤੇ ਮੌਸਮ ਖੇਤੀ-ਬਾਰੇ / ਪੰਜਾਬ ਸਰਕਾਰ ਨੇ ਸ਼ੁਰੂ ਕੀਤੀ ਇਹ ਐਪ ‘ਇੰਝ ਉਠਾਉ ਫਾਇਦਾ

ਪੰਜਾਬ ਸਰਕਾਰ ਨੇ ਸ਼ੁਰੂ ਕੀਤੀ ਇਹ ਐਪ ‘ਇੰਝ ਉਠਾਉ ਫਾਇਦਾ

ਪੰਜਾਬ ਸਰਕਾਰ ਨੇ ਸ਼ੁਰੂ ਕੀਤੀ ਇਹ ਐਪ ਉਠਾਉ ਫਾਇਦਾ ਇੰਝ ‘ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਵਾਸੀਆਂ ਲਈ ਵੱਡੀ ਖੁਸ਼ਖਬਰੀ ਆ ਰਹੀ ਹੈ ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਪੰਜਾਬ ਸਰਕਾਰ ਦੀਆਂ ਕਾਰਗੁਜ਼ਾਰੀਆਂ ਤੋਂ ਪੰਜਾਬ ਦੇ ਲੋਕ ਖੁਸ਼ ਨਹੀਂ ਹਨ। ਅਜਿਹਾ ਕਾਂਗਰਸ ਦੀ ਪਾਰਟੀ ਦੇ ਵਿਧਾਇਕ ਤੇ ਕੁੱਝ ਮੰਤਰੀ ਵੀ ਕਹਿ ਰਹੇ ਹਨ। ਅਜਿਹੇ ਵਿਚ ਕੈਪਟਨ ਸਰਕਾਰ ਲੋਕਾਂ ਵਿਚ ਵਾਹ-ਵਾਹੀ ਖੱਟਣ ਲਈ ਹੱਥ ਪੈਰ ਮਾਰ ਰਹੀ ਹੈ।ਕੈਪਟਨ ਸਰਕਾਰ ਨੇ ਜਨਤਾ ਨੂੰ ਇੱਕੋ ਮੰਚ ’ਤੇ ਨਾਗਰਿਕ ਸੇਵਾਵਾਂ ਮੁਹੱਈਆ ਕਰਵਾਉਣ ਲਈ ‘ਪੰਜਾਬ ਐਮਸੇਵਾ ਮੋਬਾਈਲ ਐਪ’ ਜਾਰੀ ਕੀਤੀ ਹੈ। ਦੱਸ ਦੇਈਏ ਕਿ ਇਸ ਗੱਲ ਦਾ ਜਿਕਰ ਖੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਆਪਣੇ ਸ਼ੋਸ਼ਲ ਮੀਡੀਆ ਪੇਜ਼ ਤੇ ਪੋਸਟ ਪਾ ਕੇ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਇਸ ਨਾਲ ਸਾਰੇ ਸਰਕਾਰੀ ਵਿਭਾਗਾਂ ਦੀਆਂ ਸੇਵਾਵਾਂ ਹੁਣ ਸਮਾਰਟ ਫੋਨ ’ਤੇ ਇੱਕ ਬਟਨ ਦਬਾਇਆਂ ਉਪਲੱਬਧ ਹੋਣਗੀਆਂ।ਕੈਪਟਨ ਨੇ ਐਪ ਜਾਰੀ ਕਰਦਿਆਂ ਕਿਹਾ ਕਿ ਸਾਰੇ ਵਿਭਾਗਾਂ ਦੀਆਂ ਵੱਖੋ-ਵੱਖਰੀਆਂ ਐਪ ਦੀ ਵਰਤੋਂ ਕਰਨ ਦੀ ਬਜਾਏ ਸੂਬਾ ਵਾਸੀ ਹੁਣ ਇੱਕੋ ਮੋਬਾਈਲ ਐਪ ਨਾਲ ਸਾਰੀਆਂ ਸਰਕਾਰੀ ਸੇਵਾਵਾਂ ਆਸਾਨੀ ਨਾਲ ਬਿਨਾਂ ਕਿਸੇ ਮੁਸ਼ ਕਲ ਤੋਂ ਹਾਸਲ ਕਰ ਸਕਣਗੇ। ਦੱਸ ਦਈਏ ਕਿ ਸਰਕਾਰ ਵੱਲੋਂ ਨਾਗਰਿਕ ਪੱਖੀ ਡਿਜੀਟਲ ਉਦਮਾਂ ਨੂੰ ਜਾਰੀ ਰੱਖਣ ਦਾ ਅਹਿਦ ਦੁਹਰਾਉਂਦਿਆ ਉਨ੍ਹਾਂ ਕਿਹਾ ਕਿ ਹੁਣ ਸੂਬਾ ਵਾਸੀ ਆਪਣੇ ਨਿੱਜੀ ਦਸਤਾਵੇਜ਼ ਐਮਸੇਵਾ ਮੋਬਾਈਲ ਰਾਹੀਂ ਆਪਣੇ ਡਿਜੀਲੌਕਰ ’ਚ ਰੱਖ ਸਕਦੇ ਹਨ। ਇਹ ਐਪ ਸੂਬਾ ਵਾਸੀਆਂ ਨੂੰ ਉਨ੍ਹਾਂ ਦੇ ਐਨਡੋਰਾਇਡ ਤੇ ਆਈਓਐਸ ਸਮਾਰਟ ਫੋਨਾਂ ਉਪਰ ਉਪਲੱਬਧ ਹੋਵੇਗੀ। ਦੱਸਣਯੋਗ ਹੈ ਕਿ ਪ੍ਰਸ਼ਾਸਕੀ ਸੁਧਾਰ ਦੀ ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਨੇ ਦੱਸਿਆ ਕਿ ਹੁਣ ਇੱਕੋ ਮੋਬਾਈਲ ਐਪ ਜ਼ਰੀਏ ਸਕੂਲ ਸਿੱਖਿਆ, ਸਿਹਤ ਤੇ ਪਰਿਵਾਰ ਭਲਾਈ, ਮਾਲ, ਪੇਂਡੂ ਵਿਕਾਸ ਤੇ ਪੰਚਾਇਤ, ਸਮਾਜਿਕ ਨਿਆਂ, ਸਸ਼ਕਤੀਕਰਨ ਤੇ ਘੱਟ ਗਿਣਤੀ,ਪੰਜਾਬ ਰਾਜ ਮੰਡੀਕਰਨ ਬੋਰਡ, ਪੰਜਾਬ ਪੁਲਿਸ, ਪੰਜਾਬ ਸ਼ਹਿਰੀ ਯੋਜਨਾ ਤੇ ਵਿਕਾਸ ਅਥਾਰਿਟੀ ਦੀਆਂ ਸੇਵਾਵਾਂ ਹਾਸਲ ਕੀਤੀਆਂ ਜਾ ਸਕਣਗੀਆਂ। ਤੁਹਾਨੂੰ ਦੱਸ ਦੇਈਏ ਕਿ ਐਪ ਦੀ ਵਰਤੋਂ ਕਰਨ ਵਾਲੇ ਰਾਸ਼ੀ ਦਾ ਭੁਗਤਾਨ ਵੀ ਆਨਲਾਈਨ ਕਰ ਸਕਣਗੇ। ਇਸ ਤੋਂ ਬਾਅਦ ਸੇਵਾ ਦੇ ਸਟੇਟਸ ਨੂੰ ਟਰੈਕ ਵੀ ਐਮਸੇਵਾ ਜਾਂ ਸੇਵਾ ਕੇਂਦਰ ਰਾਹੀਂ ਕੀਤਾ ਜਾ ਸਕੇਗਾ।

error: Content is protected !!