Home / ਸਿੱਖੀ ਖਬਰਾਂ / ਸ੍ਰੀ ਮੁਕਤਸਰ ਸਾਹਿਬ ਮਾਘੀ ਮੇਲੇ ਦੀਆਂ ਰੌਣਕਾਂ ਪਵਿੱਤਰ ਸਰੋਵਰ ‘ਚ ਸੰਗਤਾਂ ਨੇ ਲਾਈ ਆਸਥਾ ਦੀ ਡੁੱਬਕੀ

ਸ੍ਰੀ ਮੁਕਤਸਰ ਸਾਹਿਬ ਮਾਘੀ ਮੇਲੇ ਦੀਆਂ ਰੌਣਕਾਂ ਪਵਿੱਤਰ ਸਰੋਵਰ ‘ਚ ਸੰਗਤਾਂ ਨੇ ਲਾਈ ਆਸਥਾ ਦੀ ਡੁੱਬਕੀ

ਸ੍ਰੀ ਮੁਕਤਸਰ ਸਾਹਿਬ ਮਾਘੀ ਮੇਲੇ ਦੀਆਂ ਰੌਣਕਾਂ ਪਵਿੱਤਰ ਸਰੋਵਰ ‘ਚ ਸੰਗਤਾਂ ਨੇ ਲਾਈ ਆਸਥਾ ਦੀ ਡੁੱਬਕੀ ‘ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ “ਸ੍ਰੀ ਮੁਕਤਸਰ ਸਾਹਿਬ (ਰਿਣੀ) – 40 ਮੁਕਤਿਆਂ ਦੀ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਮੇਲਾ ਮਾਘੀ ਮੌਕੇ ਵੱਡੀ ਗਿਣਤੀ ‘ਚ ਸੰਗਤਾਂ ਗੁਰੂ ਘਰ ਦੇ ਦਰਸ਼ਨ ਕਰਨ ਲਈ ਪਹੁੰਚ ਰਹੀਆਂ ਹਨ। ਗੁਰੂ ਘਰ ਆਈਆਂ ਸੰਗਤਾਂ ਵਲੋਂ ਇਸ ਮੌਕੇ ਪਵਿੱਤਰ ਸਰੋਵਰ ‘ਚ ਆਸਥਾ ਦੀ ਡੁੱਬਕੀ ਲਾਈ ਜਾ ਰਹੀ ਹੈ। ਜਾਣਕਾਰੀ ਅਨੁਸਾਰ ਮੌਸਮ ਦੇ ਬਦਲੇ ਮਿਜਾਜ਼ ਅਤੇ ਕੜਾਕੇ ਦੀ ਪੈ ਰਹੀ ਠੰਡ ਦੇ ਬਾਵਜੂਦ ਅਮ੍ਰਿਤ ਵੇਲੇ ਤੋਂ ਹੀ ਲੋਕ ਵੱਡੀ ਗਿਣਤੀ ‘ਚ ਆ ਰਹੇ ਹਨ। 40 ਮੁਕਤਿਆਂ ਦੀ ਪਵਿੱਤਰ ਯਾਦ ਵਿਚ ਲੱਗਣ ਵਾਲੇ ਇਤਿਹਾਸਕ ਮੇਲਾ ਮਾਘੀ ਦੇ ਮੌਕੇ ਸੰਗਤ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚ ਰਹੀ ਹੈ।ਦਾ ਮੁਕਤਸਰ ਇੱਕ ਸ਼ਹਿਰ ਹੈ ਅਤੇ ਇਹ ਮੁਕਤਸਰ ਜ਼ਿਲ੍ਹੇ ਵਿੱਚ ਪੈਂਦਾ ਹੈ। ਹੁਣ ਮੁਕਤਸਰ ਦਾ ਨਾਂ ਬਦਲ ਕੇ ਸ੍ਰੀ ਮੁਕਤਸਰ ਸਾਹਿਬ ਕਰ ਦਿੱਤਾ ਹੈ|ਪੁਰਾਤਨ ਜ਼ਿਲ੍ਹਾ ਫਿਰੋਜ਼ਪੁਰ ਦੇ ਕਸਬੇ ਜਲਾਲਾਬਾਦ (ਪੱਛਮੀ) ਦੇ ਤਿੰਨ ਖੱਤਰੀ ਭਰਾ ਸਨ। ਉਹ ਅਮੀਰ ਹੋਣ ਦੇ ਨਾਲ-ਨਾਲ ਧਾਰਮਿਕ ਬਿਰਤੀ ਵਾਲੇ ਵੀ ਸਨ। ਇਹ ਤਿੰਨੋਂ ਸ਼ਿਵ ਦੇ ਪੱਕੇ ਉਪਾਸ਼ਕ ਸਨ। ਇਨ੍ਹਾਂ ਦੇ ਨਾਂ ਸਨ-ਖਿਦਰਾਣਾ, ਧਿੰਗਾਣਾ ਅਤੇ ਰੁਪਾਣਾ। ਸ੍ਰੀ ਮੁਕਤਸਰ ਸਾਹਿਬ ਦਾ ਇਤਿਹਾਸ ਵੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਨਾਲ ਜੁੜਿਆ ਹੋਇਆ ਹੈ।ਮੁਕਤਸਰ ਦੀ ਅਸਲ ਇਤਿਹਾਸਕ ਯਾਤਰਾ ਦਸਮ ਪਾਤਸ਼ਾਹ ਦੇ ਆਉਣ ਨਾਲ ਸ਼ੁਰੂ ਹੋਈ। ਖਿਦਰਾਣੇ ਦੀ ਢਾਬ ’ਤੇ ਪਹੁੰਚਣ ਵੇਲੇ ਗੁਰੂ ਸਾਹਿਬ ਨਾਲ ਹੋਰ ਸਿੱਖ ਯੋਧਿਆਂ ਤੋਂ ਇਲਾਵਾ ਉਹ 40 ਮਝੈਲ ਸਿੱਖ ਵੀ ਸਨ, ਜਿਹੜੇ ਪਹਿਲਾਂ ਆਨੰਦਪੁਰ ਸਾਹਿਬ ਵਿਖੇ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਦੇ ਚੁੱਕੇ ਸਨ ਪਰ ਪਿੱਛੋਂ ਪਛਤਾਵੇ ਕਾਰਨ ਗੁਰੂ ਜੀ ਨਾਲ ਜਾ ਰਲੇ ਸਨ। ਇਹ ਸਿੱਖ ਮਗਰੋਂ ਚਾਲੀ ਮੁਕਤਿਆਂ ਵਜੋਂ ਇਤਿਹਾਸ ਵਿੱਚ ਜਾਣੇ ਜਾਣ ਲੱਗੇ। ਤਦੋਂ ਨੂੰ ਇਕ ਸਿੱਖ ਨੇ ਉਚੇ ਬ੍ਰਿਛ ਚੜ੍ਹ ਕੇ ਅਰਜ਼ ਕੀਤੀ ‘ਸੱਚੇ ਪਾਤਸ਼ਾਹ!ਤੁਰਕ ਨੇੜੇ ਆ ਪੁੱਜੇ ਹਨ, ਅਜੇ ਏਥੋਂ ਦੋ ਕੋਹ ਖਿਦਰਾਣਾ ਹੈ। ਮਹਾਰਾਜ ਬੋਲੇ ਕੋਈ ਡਰ ਨਹੀਂ, ਤੁਸੀਂ ਫਿਕਰ ਨਾ ਕਰੋ, ਰੋਕਣ ਵਾਲੇ ਆਪੇ ਰੋਕ ਲੈਣਗੇ। ਗੁਰੂ ਜੀ ਤਾਂ ਸਰਬੱਗ ਸੇ ਤੇ ਸਿੱਖਾਂ ਨੂੰ ਖਬਰ ਸੀ ਕਿ ਸਾਡੇ ਪਿੱਛੇ ਤੁਰਕਾਂ ਦੇ ਅੱਗੇ-ਅੱਗੇ ਮਝੈਲ ਸਿੰਘ ਆਉਂਦੇ ਹਨ। ਏਨੇ ਨੂੰ ਖਿਦਰਾਣੇ ਦੇ ਕੰਢੇ ਗੁਰੂ ਜੀ ਨੂੰ ਬੈਗੜ ਲੈ ਗਏ। ਜਲ ਭਰਿਆ ਤੇ ਗਹਿਰਾ ਜੰਗਲ ਦੇਖ ਕੇ ਬਹੁਤ ਖੁਸ਼ ਹੋਏ। ਦਾਨ ਸਿੰਘ ਬੋਲਿਆ ਮਹਾਰਾਜ ਇਥੇ ਸਾਰੇ ਸੁਖ ਹਨ।

error: Content is protected !!