Home / ਸਿੱਖੀ ਖਬਰਾਂ / ਅਮਰੀਕਾ ‘ਚ ਦਸਤਾਰਧਾਰੀ ਸਿੱਖ ਨੌਜਵਾਨ ਨੇ ਕਰਵਾਈ ਬੱਲੇ-ਬੱਲੇ ਬਣਿਆ

ਅਮਰੀਕਾ ‘ਚ ਦਸਤਾਰਧਾਰੀ ਸਿੱਖ ਨੌਜਵਾਨ ਨੇ ਕਰਵਾਈ ਬੱਲੇ-ਬੱਲੇ ਬਣਿਆ

ਅਮਰੀਕਾ ‘ਚ ਇਕ ਹੋਰ ਦਸਤਾਰਧਾਰੀ ਸਿੱਖ ਬਣਿਆ ਡਿਪਟੀ ਸ਼ੈਰਿਫ ਕਰਵਾਈ ਬੱਲੇ-ਬੱਲੇ ‘ਇਹ ਖਬਰ ਸਮੁੱਚੇ ਪੰਜਾਬੀ ਭਾਈਚਾਰੇ ਲਈ ਵੱਡੀ ਖੁਸ਼ਖਬਰੀ ਆ ਰਹੀ ਹੈ ਬੀਤੇ ਦਿਨ ਅਮਰੀਕਾ ਦੇ ਸ਼ਹਿਰ ਸਿਆਟਲ ਦੀ ਕਿੰਗ ਕਾਉਂਟੀ ਵਿਖੇ ਇਕ ਹੋਰ ਸਿੱਖ ਨੌਜਵਾਨ ਤੇਜਿੰਦਰ ਸਿੰਘ ਦੀ ਡਿਪਟੀ ਸ਼ੈਰਿਫ ਵਜੋਂ ਨਿਯੁਕਤੀ ਹੋਈ ਜੋ ਭਾਈਚਾਰੇ ਲਈ ਇੱਕ ਮਾਣ ਵਾਲੀ ਗੱਲ ਹੈ। ਸਿੱਖ ਨੌਜਵਾਨਾਂ ਦਾ ਉੱਤਰੀ ਅਮਰੀਕਾ ‘ਚ ਪੁਲਸ ਫੋਰਸਾਂ ਵਿੱਚ ਵੱਧ ਰਿਹਾ ਰੁਝਾਨ ਇੱਕ ਚੰਗਾ ਸੰਕੇਤ ਮੰਨਿਆ ਜਾ ਸਕਦਾ ਹੈ । ਇੱਥੇ ਇਹ ਦੱਸਣਯੋਗ ਹੈ ਕਿ ਇਸ ਤੋ ਪਹਿਲਾਂ ਸ਼ਹੀਦ ਡਿਪਟੀ ਸ਼ੈਰਿਫ ਸੰਦੀਪ ਸਿੰਘ ਨੇ ਆਪਣੀ ਸ਼ਹਾ ਦਤ ਨਾਲ ਸਾਰੇ ਅਮਰੀਕਾ ਨੂੰ ਝੰ ਜੋੜ ਕੇ ਰੱਖ ਦਿੱਤਾ ਸੀ।ਉਮੀਦ ਕਰਦੇ ਹਾਂ ਕਿ ਡਿਪਟੀ ਸ਼ੈਰਿਫ ਤੇਜਿੰਦਰ ਸਿੰਘ ਸਿੱਖ ਕੌਮ ਦਾ ਮਾਣ ਹੋਰ ਵੀ ਵਧਾਵੇਗਾ ਤੇ ਹੋਰ ਵੀ ਨੌਜਵਾਨ ਪੁਲਸ ਫੋਰਸ ਵਿੱਚ ਭਰਤੀ ਹੋਣ ਵੱਲ ਗੌਰ ਕਰਨਗੇ । ਗੌਰਤਲਬ ਹੈ ਕਿ ਅਮਰੀਕਾ ਕੈਨੇਡਾ ਦੀਆਂ ਫੌਜਾਂ ਵਿੱਚ ਵੀ ਵੱਡੀ ਗਿਣਤੀ ‘ਚ ਸਿੱਖ ਨੌਜਵਾਨ ਸੇਵਾ ਦੇ ਰਹੇ ਹਨ ਤੇ ਕੈਨੇਡਾ ਦਾ ਰੱਖਿਆ ਮੰਤਰੀ ਵੀ ਸਿੱਖ ਭਾਈਚਾਰੇ ਤੋਂ ਹਨ ।ਤੁਹਾਨੂੰ ਦੱਸ ਦੇਈਏ ਕਿ ਅਜਿਹਾ ਹੀ ਕਾਰਨਾਮਾ ਕੁੱਝ ਦਿਨ ਪਹਿਲਾਂ ਅੰਮ੍ਰਿਤਸਰ ਦੇ ਨੌਜਵਾਨ ਨੇ ਕਰਿਆ ਸੀ। ਅਜਿਹਾ ਹੀ ਕਾਰਨਾਮਾ ਕੀਤਾ ਹੈਪੰਜਾਬ ਦੇ ਗੱਭਰੂ ਨੇ ਤਹਿਸੀਲ ਬਾਬਾ ਬਕਾਲਾ ਸਾਹਿਬ ਦੇ ਪਿੰਡ ਜੱਲੂਵਾਲ ਦੇ ਜੰਮਪਲ ਸੁਖਦੀਪ ਸਿੰਘ ਢਿੱਲੋਂ ਪੁੱਤਰ ਹਕੀਕਤ ਸਿੰਘ ਦੇ ਯੂ. ਐੱਸ. ਏ. (ਅਮਰੀਕਾ) ਦੀ ਪੁਲਸ ‘ਚ ਭਰਤੀ ਕੇ ਆਪਣੇ ਪਿੰਡ ਸਮੇਤ ਪੂਰੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਸੁਖਦੀਪ ਸਿੰਘ ਦੀ ਇਸ ਉਪਲੱਬਧੀ ‘ਤੇ ਪੂਰੇ ਪਿੰਡ ‘ਚ ਜਸ਼ਨ ਮਨਾਏ ਜਾ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਜਾਣਕਾਰੀ ਮੁਚਾਬਕ ਸੁਖਦੀਪ ਸਿੰਘ ਦੇ ਮਾਮਾ ਹਰਿੰਦਰ ਸਿੰਘ ਸੋਢੀ ਜੋ ਕਿ ਪੁਲਸ ਕਮਿਸ਼ਨਰ ਲੁਧਿਆਣਾ ਦੇ ਦਫਤਰ ‘ਚ ਬਤੌਰ ਸਹਾਇਕ ਸਬ-ਇੰਸਪੈਕਟਰ ਵਜੋਂ ਡਿਊਟੀ ਨਿਭਾਅ ਰਹੇ ਹਨ। ਜਾਣਕਾਰੀ ਅਨੁਸਾਰ ਇਨ੍ਹਾਂ ਦੀ ਸੁਚੱਜੀ ਅਗਵਾਈ ਤੇ ਪ੍ਰੇਰਣਾ ਸਦਕਾ ਸੁਖਦੀਪ ਸਿੰਘ ਨੂੰ ਅਮਰੀਕਾ ‘ਚ ਨੌਕਰੀ ਮਿਲੀ, ਜਿਸ ‘ਤੇ ਖੁਸ਼ੀ ਜ਼ਾਹਿਰ ਕਰਦਿਆਂ ਪਿੰਡ ਵਾਸੀਆਂ ਨੇ ਪੰਜਾਬ ਤੇ ਪੰਜਾਬੀਅਤ ਦਾ ਨਾਂ ਰੌਸ਼ਨ ਕਰਨ ਵਾਲੇ ਨੂੰ ਵਧਾਈ ਸੰਦੇਸ਼ ਭੇਜਿਆ ਹੈ। ਜਿਸ ਤੋਂ ਬਾਅਦ ਘਰ ਚ ਖੁਸ਼ੀਆਂ ਤੇ ਇਲਾਕੇ ਚ ਖੁਸ਼ੀਆਂ ਦਾ ਤਾਤਾਂ ਲੱਗ ਗਿਆ ਹੈ ਹਰ ਕੋਈ ਪਰਿਵਾਰ ਨੂੰ ਵਧਾਈਆਂ ਦੇ ਰਿਹਾ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਕੁੱਝ ਸਮਾਂ ਪਹਿਲਾਂ ਪੰਜਾਬ ਦੀ ਹੋਣਹਾਰ ਧੀ ਨੇ ਹਾਂਗਕਾਂਗ ਚ ਪਹਿਲੀ ਸਿੱਖ ਪੁਲਸ ਅਫਸਰ ਬਣ ਕੇ ਪੂਰੇ ਪੰਜਾਬ ਤੇ ਸਿੱਖ ਭਾਈਚਾਰੇ ਦਾ ਮਾਣ ਵਧਾਇਆ ਸੀ।ਜਿਸ ਤੋਂ ਬਾਅਦ ਹੁਣ ਇਸ ਪੰਜਾਬੀ ਨੌਜਵਾਨ ਨੇ ਆਪਣੀ ਲਗਨ ਤੇ ਮਿਹਨਤ ਸਕਦਾਇਹ ਮੁਕਾਮ ਹਾਸਲ ਕੀਤਾ ਹੈ

error: Content is protected !!