Home / ਨੁਸਖੇ ਤੇ ਮੌਸਮ ਖੇਤੀ-ਬਾਰੇ / ਪੰਜਾਬ ਦੇ ਕਈ ਇਲਾਕਿਆਂ ‘ਚ ਬਾਰਿਸ਼, ਕਈ ਥਾਵਾਂ ਤੇ ਦਿਨ ਵੇਲੇ ਬਣਿਆ ਰਾਤ ਵਰਗਾ ਦ੍ਰਿਸ਼

ਪੰਜਾਬ ਦੇ ਕਈ ਇਲਾਕਿਆਂ ‘ਚ ਬਾਰਿਸ਼, ਕਈ ਥਾਵਾਂ ਤੇ ਦਿਨ ਵੇਲੇ ਬਣਿਆ ਰਾਤ ਵਰਗਾ ਦ੍ਰਿਸ਼

ਇਸ ਵੇਲੇ ਦੀ ਵੱਡੀ ਤਾਜਾ ਖਬਰ ਆ ਮੌਸਮ ਵਿਭਾਗ ਦੇ ਖੇਤਰ ਵਿੱਚੋਂ ਜਾਣਕਾਰੀ ਅਨੁਸਾਰ ਪੰਜਾਬ ਦੇ ਕਈ ਇਲਾਕਿਆਂ ‘ਚ ਤੇਜ਼ ਬਾਰਿਸ਼, ਜਲੰਧਰ ‘ਚ ਦਿਨ ਵੇਲੇ ਬਣਿਆ ਰਾਤ ਵਰਗਾ ਮਾਹੌਲ (ਤਸਵੀਰਾਂ) ਪੰਜਾਬ ‘ਚ ਇੱਕ ਵਾਰ ਫਿਰ ਮੌਸਮ ਨੇ ਕਰਵਟ ਲੈ ਲਈ ਹੈ।ਅੱਜ ਪੰਜਾਬ ਦੇ ਕਈ ਇਲਾਕਿਆਂ ‘ਚ ਤੇਜ਼ ਬਾਰਿਸ਼ ਤੇ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ।ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ, ਗੁਰੂਹਰਸਹਾਏ, ਫਿਰੋਜ਼ਪੁਰ ਤੇ ਜਲੰਧਰ ‘ਚ ਤੇਜ਼ ਬਾਰਿਸ਼ ਹੋ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਜਾਣਕਾਰੀ ਅਨੁਸਾਰ ਪਟਿਆਲਾ ਜਲੰਧਰ ਤੇ ਮਾਨਸਾ ਸ਼ਹਿਰਾਂ ਚ ਦਿਨ ਸਮੇਂ ਹੀ ਕਾਲੀ ਰਾਤ ਹੋ ਗਈ ਸੀ। ਦੱਸ ਦੇਈਏ ਕਿ ਜਲੰਧਰ ‘ਚ ਤਾਂ ਦਿਨ ਵੇਲੇ ਰਾਤ ਵਰਗਾ ਮਾਹੌਲ ਬਣ ਗਿਆ ਹੈ। ਪੂਰੇ ਸ਼ਹਿਰ ਕਾਲੀਆਂ ਘਟਾਵਾਂ ਛਾਈਆਂ ਹੋਈਆਂ ਹਨ, ਜਿਸ ਕਾਰਨ ਆਵਾਜਾਈ ‘ਤੇ ਕਾਫੀ ਅਸਰ ਪੈ ਰਿਹਾ ਹੈ, ਇਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ ‘ਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਲੰਧਰ ਸ਼ਹਿਰ ‘ਚ ਦਿਨ ‘ਚ ਹਨੇਰਾ ਛਾਇਆ ਹੋਇਆ ਹੈ।ਉੱਧਰ ਦੂਜੇ ਪਾਸੇ ਉੱਧਰ ਅੱਜ ਪੈ ਰਹੇ ਇਸ ਮੀਂਹ ਨੇ ਲੋਹੜੀ ਦੇ ਮਜ਼ੇ ਨੂੰ ਵੀ ਕਿਰਕਿਰਾ ਕਰ ਦਿੱਤਾ ਹੈ ਅਤੇ ਲੋਕਾਂ ‘ਤੇ ਚਿਹਰਿਆਂ ‘ਤੇ ਮਾਯੂਸੀ ਦੇਖੀ ਜਾ ਰਹੀ ਹੈ।ਮੌਸਮ ਵਿਭਾਗ ਦਾ ਕਹਿਣਾ ਹੈ ਕਿ ਸੋਮਵਾਰ ਨੂੰ ਬੱਦਲ ਛਾਏ ਰਹਿਣਗੇ, ਵਿਚ-ਵਿਚ ‘ਚ ਧੁੱਪ ਵੀ ਨਿਕਲ ਸਕਦੀ ਹੈ। ਦਿਨ ਦਾ ਵੱਧ ਤੋਂ ਵੱਧ ਤਾਪਮਾਨ 16 ਅਤੇ ਹੇਠਲਾ ਤਾਪਮਾਨ 8 ਡਿਗਰੀ ਰਹਿ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਮੌਸਮ ਵਿਭਾਗ ਨੇ ਪਹਿਲਾ ਹੀ 12-13-14 ਦਾ ਅਲਰਟ ਕੀਤਾ ਸੀ ਜੋ ਬਿਲਕੁਲ ਸਹੀ ਹੋਇਆ ਹੈ ਜਾਣਕਾਰੀ ਅਨੁਸਾਰ ਪਠਾਨਕੋਟ, ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਲੁਧਿਆਣਾ ਪੂਰਬੀ, ਪਟਿਆਲਾ, ਚੰਡੀਗੜ੍ਹ, ਅੰਬਾਲਾ, ਪੰਚਕੂਲਾ। ਪੰਜਾਬ ਦੇ ਬਾਕੀ ਹਿੱਸਿਆਂ ਚ ਹਲਕਾ/ਦਰਮਿਆਨਾ ਮੀਂਹ ਦੇਖਿਆ ਜਾਵੇਗਾ। ਪਠਾਨਕੋਟ ਚ ਬਰਫ ਪੈਣ ਦੀ ਉਮੀਦ ਦੀ ਗੱਲ ਕਹੀ ਸੀ।

error: Content is protected !!