ਪੰਜਾਬ ਦੇ ਮੌਸਮ ਦੀ ਤਾਜ਼ਾ ਅਪਡੇਟ ਸਾਹਮਣੇ ਆਈ ਹੈ। ਮੌਸਮ ਵਿਭਾਗ ਨੇ ਅਗਲੇ ਦਿਨਾਂ ਲਈ ਵੱਡੀ ਭਵਿੱਖਬਾਣੀ ਕੀਤੀ ਹੈ। ਇਥੇ ਇਹ ਦੱਸ ਦੇਈਏ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਅੱਜ ਬਾਰਿਸ਼ ਹੋਣ ਨਾਲ ਮੌਸਮ ਸਵੇਰੇ ਸੁਹਾਵਣਾ ਹੋ ਗਿਆ ਸੀ, ਜਿਸ ਨਾਲ ਕਈ ਖੇਤਰਾਂ ‘ਚ ਬਾਰਿਸ਼ ਹੋਈ। ਇਹ ਸਿਲਸਲੇ ਅਜੇ ਜਾਰੀ ਰਹੇਗਾ।
ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਤਾਜ਼ਾ ਅਪਡੇਟ ਮੁਤਾਬਕ ਮੌਸਮ ਵਿਚ ਹੋਰ ਤਬਦੀਲੀਆਂ ਆਉਣਗੀਆਂ। ਕਈ ਜ਼ਿਲ੍ਹਿਆਂ ਵਿਚ ਅਜੇ ਬਿਜਲੀ ਚਮਕਣ ਦੇ ਨਾਲ-ਨਾਲ ਤੂਫ਼ਾਨ ਆਵੇਗਾ, ਜਦਕਿ ਕੁਝ ਥਾਵਾਂ ‘ਤੇ ਸਾਫ਼ ਮੌਸਮ ਗਰਮੀ ਦਾ ਕਾਰਨ ਬਣੇਗਾ। ਕੁਝ ਹਿੱਸਿਆਂ ‘ਚ 28 ਜੂਨ ਤੋਂ 30 ਜੂਨ ਤੱਕ ਗਰਮੀ ਪੈਣ ਦੀ ਸੰਭਾਵਨਾ ਹੈ। ਹਾਲਾਂਕਿ 1 ਜੁਲਾਈ ਨੂੰ ਪੱਛਮੀ ਗੜਬੜੀ ਕਾਰਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਕੁਝ ਇਲਾਕਿਆਂ ‘ਚ ਹਲਕੀ ਬਾਰਿਸ਼ ਹੋ ਸਕਦੀ ਹੈ। ਇਸ ਤੋਂ ਬਾਅਦ 2 ਅਤੇ 3 ਜੁਲਾਈ ਨੂੰ ਕੁਝ ਥਾਵਾਂ ‘ਤੇ 40-50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਅਤੇ ਭਾਰੀ ਮੀਂਹ ਪੈਣ ਦੀ ਉਮੀਦ ਹੈ, ਜਦਕਿ 4 ਜੁਲਾਈ ਨੂੰ ਵੀ ਭਾਰੀ ਮੀਂਹ ਦੇ ਨਾਲ ਗਰਜ-ਚਮਕ ਅਤੇ ਤੇਜ਼ ਹਵਾਵਾਂ ਚੱਲ ਸਕਦੀਆਂ ਹਨ।
28 ਜੂਨ ਤੋਂ 2 ਜੁਲਾਈ ਦੇ ਵਿਚਕਾਰ ਪੰਜਾਬ ਦੇ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਪਟਿਆਲਾ, ਬਠਿੰਡਾ ‘ਚ ਮੀਂਹ ਦਾ ਅਲਰਟ ਜਾਰੀ ਰਹੇਗਾ। ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਇਸ ਸਮੇਂ ਦੌਰਾਨ ਗਰਜ ਦੇ ਨਾਲ-ਨਾਲ ਬਿਜਲੀ ਡਿੱਗਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਮੁਤਾਬਕ ਦਿਨ ਦੇ ਤਾਪਮਾਨ ‘ਚ ਕੋਈ ਖ਼ਾਸ ਬਦਲਾਅ ਨਹੀਂ ਹੋਵੇਗਾ ਪਰ ਜਿਵੇਂ ਹੀ ਬਾਰਿਸ਼ ਅਤੇ ਤੂਫ਼ਾਨ ਦਾ ਦੌਰ ਸ਼ੁਰੂ ਹੋਵੇਗਾ, ਤਾਪਮਾਨ ‘ਚ 4 ਤੋਂ 6 ਡਿਗਰੀ ਤੱਕ ਦੀ ਗਿਰਾਵਟ ਆਵੇਗੀ।
ਮੌਨਸੂਨ ਅਜੇ ਆਪਣੇ ਤੈਅ ਸਮੇਂ ਤੋਂ ਪਛੜ ਕੇ ਚੱਲ ਰਿਹਾ ਹੈ। ਫਿਲਹਾਲ ਇਹ ਸੂਰਤ, ਇੰਦੌਰ, ਮੰਡਲਾ, ਡਾਲਟਨਗੰਜ ਅਤੇ ਮੋਤੀਹਾਰੀ ਤੱਕ ਪਹੁੰਚਿਆ ਹੈ ਅਤੇ ਅਜੇ ਉੱਤਰ ਪ੍ਰਦੇਸ਼ (UP) ਵਿੱਚ ਦਾਖ਼ਲ ਨਹੀਂ ਹੋਇਆ। ਅਗਲੇ 3-4 ਦਿਨਾਂ ‘ਚ ਮੌਨਸੂਨ ਪੂਰਬੀ ਯੂ. ਪੀ. ਤੋਂ ਹੁੰਦਾ ਹੋਇਆ ਪੱਛਮੀ ਯੂ. ਪੀ, ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਪਹੁੰਚੇਗਾ। ਇਸ ਤੋਂ ਬਾਅਦ ਜੁਲਾਈ ਦੇ ਪਹਿਲੇ ਹਫ਼ਤੇ ਇਹ ਚੰਡੀਗੜ੍ਹ, ਉੱਤਰੀ ਪੰਜਾਬ ਅਤੇ ਫਿਰ ਹਰਿਆਣਾ ‘ਚ ਦਾਖ਼ਲ ਹੋਵੇਗਾ।
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.