Home / ਨੁਸਖੇ ਤੇ ਮੌਸਮ ਖੇਤੀ-ਬਾਰੇ / ਪਾਵਰਕਾਮ ਨੇ ਚੁੱਕਿਆ ਅਹਿਮ ਕਦਮ

ਪਾਵਰਕਾਮ ਨੇ ਚੁੱਕਿਆ ਅਹਿਮ ਕਦਮ

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀਆਂ ਵੱਲੋਂ ਮਹਾਨਗਰ ਦੇ ਜ਼ਿਆਦਾਤਰ ਇਲਾਕਿਆਂ ’ਚ ਬਿਜਲੀ ਦੀ ਲਗਾਤਾਰ ਵੱਧਦੀ ਮੰਗ ਨੂੰ ਪੂਰਾ ਕਰਨ ਲਈ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਰੋਜ਼ਾਨਾ ਨਵੇਂ-ਨਵੇਂ ਪ੍ਰਾਜੈਕਟ ਲਗਾਏ ਜਾ ਰਹੇ ਹਨ। ਇਸੇ ਕੜੀ ਤਹਿਤ ਵਿਭਾਗ ਦੇ ਚੀਫ਼ ਇੰਜੀਨੀਅਰ ਇੰਦਰਪਾਲ ਸਿੰਘ ਦੀ ਅਗਵਾਈ ’ਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਐੱਸ. ਈ., ਈਸਟ ਸੁਰਜੀਤ ਸਿੰਘ ਦੀ ਟੀਮ ਵੱਲੋਂ ਨੂਰਵਾਲਾ ਇਲਾਕੇ ’ਚ ਲੱਗੇ ਹੋਏ ਬਿਜਲੀ ਦੇ 20 ਐੱਮ. ਵੀ. ਏ. ਟਰਾਂਸਫਰ ਦੀ ਸਮਰੱਥਾ ਨੂੰ ਵਧਾ ਕੇ 31.5 ਕੀਤਾ ਜਾ ਰਿਹਾ ਹੈ।

ਇਸ ਦਾ ਕੰਮ ਕਰੀਬ ਇਕ ਹਫ਼ਤੇ ’ਚ ਮੁਕੰਮਲ ਕਰ ਲਿਆ ਜਾਵੇਗਾ। ਜਾਣਕਾਰੀ ਦਿੰਦੇ ਹੋਏ ਪਾਵਰਕਾਮ ਵਿਭਾਗ ਦੇ ਐੱਸ. ਈ. ਸੁਰਜੀਤ ਸਿੰਘ ਨੇ ਦੱਸਿਆ ਕਿ ਇਲਾਕੇ ’ਚ ਉਕਤ ਪ੍ਰਾਜੈਕਟ ਸ਼ੁਰੂ ਹੋਣ ’ਤੇ ਨਾ ਸਿਰਫ ਬਿਜਲੀ ਦੇ ਵੱਧਦੇ ਲੋਡ ਦੀ ਸਮੱਸਿਆ ਨੂੰ ਲਗਭਗ ਖ਼ਤਮ ਕਰ ਲਿਆ ਜਾਵੇਗਾ, ਸਗੋਂ ਇਨ੍ਹਾਂ ਪ੍ਰਾਜੈਕਟਾਂ ਨਾਲ ਇਲਾਕੇ ਦੀ ਇੰਡਸਟਰੀਜ਼ ਅਤੇ ਘਰੇਲੂ ਖ਼ਪਤਕਾਰਾਂ ਨੂੰ ਵੀ ਵੱਡੀ ਰਾਹਤ ਮਿਲ ਸਕੇਗੀ।

ਪ੍ਰਤੀਨਿਧੀ ਨਾਲ ਇਕ ਵਿਸ਼ੇਸ਼ ਗੱਲਬਾਤ ਦੌਰਾਨ ਐੱਸ. ਈ. ਸੁਰਜੀਤ ਸਿੰਘ ਨੇ ਦੱਸਿਆ ਕਿ ਨੂਰਵਾਲਾ ਇਲਾਕੇ ’ ਚ ਪਹਿਲਾਂ ਤੋਂ ਹੀ 31.5 ਐੱਮ. ਵੀ. ਏ., ਸਮਰੱਥਾ ਦੇ 4 ਟ੍ਰਾਂਸਫਾਰਮਰ ਵੱਖਰੇ ਤੌਰ ’ਤੇ ਚੱਲ ਰਹੇ ਹਨ ਪਰ ਮੌਜੂਦਾ ਸਮੇਂ ਦੌਰਾਨ ਗਰਮੀ ਦੇ ਸੀਜ਼ਨ ’ਚ ਬਿਜਲੀ ਦੀ ਵੱਧਦੀ ਮੰਗ ਕਾਰਨ ਕੁੱਝ ਇਲਾਕਿਆਂ ‘ਚ ਬਿਜਲੀ ਦੀ ਸਮੱਸਿਆ ਪੈਦਾ ਹੋਣ ਕਾਰਨ ਵਿਭਾਗ ਵੱਲੋਂ ਮੌਕੇ ’ਤੇ ਲੱਗੇ 20 ਐੱਮ. ਵੀ. ਏ. ਸਮਰੱਥਾ ਵਾਲੇ ਪੰਜਵੇਂ ਬਿਜਲੀ ਦੇ ਟ੍ਰਾਂਸਫਾਰਮਰ ਨੂੰ ਵੀ ਅੱਪਗ੍ਰੇਡ ਕਰ ਕੇ 31.5 ਪਾਵਰ ਟ੍ਰਾਂਸਪੋਰਟੇਸ਼ਨ ਤਕਨੀਕ ਨਾਲ ਲੈਸ ਕਰ ਕੇ ਬਿਜਲੀ ਦੀ ਕਿੱਲਤ ਦੂਰ ਕਰਨ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ।

Check Also

Navigating King Casino Online feels surprisingly straightforward for newcomers

Navigating king casino online presents a clean layout and intuitive menus that help newcomers feel at ease while getting accustomed to its features, inviting a smooth start to their experience.