ਅਗਸਤ ਅਤੇ ਸਤੰਬਰ ਵਿੱਚ ਕੈਨੇਡਾ ਜਾਣ ਦੀ ਤਿਆਰੀ ਕਰ ਰਹੇ ਕਰੀਬ 3 ਹਜ਼ਾਰ ਵਿਦਿਆਰਥੀਆਂ ਨੂੰ ਵੱਡਾ ਝਟਕਾ ਲੱਗਾ ਹੈ। ਦਰਅਸਲ ਕੈਨੇਡਾ ਵਿੱਚ ਸੈਂਕੜੇ ਭਾਰਤੀ ਵਿਦਿਆਰਥੀਆਂ ਨੂੰ ਸਤੰਬਰ ਤੋਂ ਸ਼ੁਰੂ ਹੋ ਰਹੇ ਸੈਸ਼ਨ ਵਿੱਚ ਸ਼ਾਮਲ ਹੋਣ ਤੋਂ ਅਚਾਨਕ ਰੋਕ ਦਿੱਤਾ ਗਿਆ ਹੈ।ਮੁੱਖ ਤੌਰ ‘ਤੇ ਓਨਟਾਰੀਓ ਦੇ ਨਾਰਦਰਨ ਕਾਲਜ ਨੇ ਸਤੰਬਰ ਸੈਸ਼ਨ ਲਈ ਵਿਦਿਆਰਥੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਜ਼ਿਆਦਾਤਰ ਵਿਦਿਆਰਥੀ ਪੰਜਾਬ ਦੇ ਹਨ। ਇਨ੍ਹਾਂ ਵਿਦਿਆਰਥੀਆਂ ਨੇ ਕੈਨੇਡਾ ਜਾਣ ਲਈ ਪੂਰੀ ਤਿਆਰੀ ਕਰ ਲਈ ਸੀ ਅਤੇ ਕੈਨੇਡਾ ਜਾਣ ਲਈ ਇਕ ਪਾਸੇ ਦੀਆਂ ਹਵਾਈ ਟਿਕਟਾਂ ਵੀ ਖ਼ਰੀਦੀਆਂ ਸਨ, ਜੋ ਹੁਣ ਵਾਪਸ ਨਹੀਂ ਕੀਤੀਆਂ ਜਾ ਸਕਦੀਆਂ ਹਨ।
ਇਹ ਮਾਮਲਾ ਕੈਨੇਡਾ ਦੀਆਂ ਕੁਝ ਸਿੱਖ ਜਥੇਬੰਦੀਆਂ ਵੱਲੋਂ ਵੀ ਉਠਾਇਆ ਗਿਆ ਹੈ ਅਤੇ ਵਿਦਿਆਰਥੀਆਂ ਦੇ ਮਾਪੇ ਵੀ ਕਾਲਜ ਨੂੰ ਈਮੇਲ ਕਰਕੇ ਸਤੰਬਰ ਵਿੱਚ ਹੀ ਪੜ੍ਹਾਈ ਸ਼ੁਰੂ ਕਰਨ ਲਈ ਕਹਿ ਰਹੇ ਹਨ। ਇਸ ਮਾਮਲੇ ਵਿੱਚ ਓਨਟਾਰੀਓ ਦੇ ਕਾਲਜ ਅਤੇ ਯੂਨੀਵਰਸਿਟੀਜ਼ ਮੰਤਰੀ ਜੇਨ ਡਨਲੈਪ ਨੂੰ ਵੀ ਪੱਤਰ ਲਿਖਿਆ ਗਿਆ ਹੈ।ਵਿਦਿਆਰਥੀਆਂ ਦੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਕੈਨੇਡਾ ਦੀ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਨੇ ਨਾਰਦਰਨ ਕਾਲਜ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਅਚਾਨਕ ਸੈਂਕੜੇ ਵਿਦਿਆਰਥੀਆਂ ਦੇ ਦਾਖਲੇ ਵਾਪਸ ਲੈਣ ਦਾ ਫੈਸਲਾ ਸਹੀ ਨਹੀਂ ਹੈ।
ਕੈਨੇਡਾ ਵਿੱਚ ਰਹਿਣ ਲਈ ਕਿਰਾਏ ਦਾ ਕਰ ਚੁੱਕੇ ਹਨ ਭੁਗਤਾਨ: ਵਿਦਿਆਰਥੀਆਂ ਨੂੰ ਅਗਸਤ ਦੇ ਸ਼ੁਰੂ ਵਿੱਚ ਦਾਖ਼ਲਾ ਰੱਦ ਕਰਨ ਲਈ ਈ-ਮੇਲ ਮਿਲਣੀਆਂ ਸ਼ੁਰੂ ਹੋ ਗਈਆਂ ਸਨ, ਜਦੋਂ ਕਿ ਉਨ੍ਹਾਂ ਨੇ ਅਗਸਤ ਦੀਆਂ ਤਾਰੀਖਾਂ ਲਈ ਮਹਿੰਗੀਆਂ ਹਵਾਈ ਟਿਕਟਾਂ ਵੀ ਖ਼ਰੀਦ ਲਈਆਂ ਸਨ। ਇਕ ਪਾਸੇ ਦੀ ਗੈਰ- ਰਿਫੰਡੇਬਲ ਟਿਕਟ ਹੋਣ ਕਰਕੇ, ਉਹ ਉਹਨਾਂ ਨੂੰ ਰਿਫੰਡ ਜਾਂ ਰੱਦ ਵੀ ਨਹੀਂ ਕਰਵਾ ਸਕਦੇ।ਇਸ ਤੋਂ ਇਲਾਵਾ ਇਨ੍ਹਾਂ ਵਿਦਿਆਰਥੀਆਂ ਨੇ ਕੈਨੇਡਾ ਵਿੱਚ ਰਹਿਣ ਦਾ ਕਿਰਾਇਆ ਵੀ ਅਦਾ ਕਰ ਦਿੱਤਾ ਹੈ। ਕਾਲਜ ਤੋਂ ਰਿਫੰਡ ਵੀ ਕੁਝ ਕਟੌਤੀ ਤੋਂ ਬਾਅਦ ਹੀ ਮਿਲੇਗਾ। ਅਗਲੇ ਸੈਸ਼ਨ ਲਈ ਜਨਵਰੀ ਵਿੱਚ ਮੈਡੀਕਲ ਜਾਂਚ ਅਤੇ ਆਈਲੈਟਸ ਦੁਬਾਰਾ ਕਰਨੀ ਪੈ ਸਕਦੀ ਹੈ। ਇਸ ‘ਤੇ ਫਿਰ ਹਜ਼ਾਰਾਂ ਦਾ ਖਰਚਾ ਆਵੇਗਾ।
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.