ਆਮਿਰ ਖਾਨ ਨੇ ਅੱਜ ਹਿੰਦੀ ਸਿਨੇਮਾ ਵਿੱਚ 35 ਸਾਲਾਂ ਦਾ ਸ਼ਾਨਦਾਰ ਸਫ਼ਰ ਪੂਰਾ ਕਰ ਲਿਆ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਆਮਿਰ ਖਾਨ ਕਿਉਂ ਸਲਮਾਨ ਤੇ ਸ਼ਾਹਰੁਖ ਜਿੰਨੇ ਅਮੀਰ ਨਹੀਂ ਹਨ।ਆਮਿਰ ਖਾਨ ਨੇ ਅੱਜ ਹਿੰਦੀ ਸਿਨੇਮਾ ਵਿੱਚ 35 ਸਾਲਾਂ ਦਾ ਸ਼ਾਨਦਾਰ ਸਫ਼ਰ ਪੂਰਾ ਕਰ ਲਿਆ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਆਮਿਰ ਖਾਨ ਕਿਉਂ ਸਲਮਾਨ ਤੇ ਸ਼ਾਹਰੁਖ ਜਿੰਨੇ ਅਮੀਰ ਨਹੀਂ ਹਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਆਮਿਰ ਖਾਨ ਕਿਉਂ ਸਲਮਾਨ ਤੇ ਸ਼ਾਹਰੁਖ ਜਿੰਨੇ ਅਮੀਰ ਕਿਉਂ ਨਹੀਂ ਹਨ। ਜਦਕਿ ਆਮਿਰ ਖਾਨ ਸਲਮਾਨ ਤੇ ਸ਼ਾਹਰੁਖ ਤੋਂ ਜ਼ਿਆਦਾ ਫੀਸ ਲੈਂਦੇ ਹਨ। ਉਨ੍ਹਾਂ ਦੀ ਫੀਸ ਫਿਲਮਾਂ ‘ਚ ਪਰਸੈਂਟ ਦੇ ਹਿਸਾਬ ਨਾਲ ਹੁੰਦੀ ਹੈ।
ਫਿਰ ਵੀ ਆਮਿਰ ਸ਼ਾਹਰੁਖ ਤੇ ਸਲਮਾਨ ਤੋਂ ਜ਼ਿਆਦਾ ਅਮੀਰ ਨਹੀਂ ਹਨ।ਇੱਕ ਰਿਪੋਰਟ ਦੇ ਮੁਤਾਬਕ ਆਮਿਰ ਖਾਨ ਦੀ ਜਾਇਦਾਦ 235 ਮਿਲੀਅਨ ਡਾਲਰ ਯਾਨਿ 1862 ਕਰੋੜ ਰੁਪਏ ਹੈ। ਆਮਿਰ ਦੀ ਜਾਇਦਾਦ ਬਾਕੀ ਦੋਵੇਂ ਖਾਨਾਂ ਦੇ ਨੇੜੇ ਤੇੜੇ ਵੀ ਨਹੀਂ ਹੈ। ਅਸੀਂ ਤੁਹਾਨੂੰ ਦੱਸਦੇ ਹਾਂ ਕਿਉਂ।ਇਸ ਦਾ ਪਹਿਲਾ ਕਾਰਨ ਇਹ ਹੈ ਕਿ ਆਮਿਰ ਖਾਨ ਇਨ੍ਹਾਂ ਦੋਵਾਂ ਦੇ ਮੁਕਾਬਲੇ ਕਾਫੀ ਘੱਟ ਫਿਲਮਾਂ ਕਰਦੇ ਹਨ। ਆਮ ਤੌਰ ‘ਤੇ ਆਮਿਰ ਖਾਨ 2-3 ਸਾਲਾਂ ‘ਚ ਇੱਕ ਫਿਲਮ ਕਰਦੇ ਹਨ, ਜਦਕਿ ਸਲਮਾਨ ਤੇ ਸ਼ਾਹਰੁਖ ਇੱਕ ਸਾਲ ‘ਚ 2-3 ਫਿਲਮਾਂ ਕਰਦੇ ਹਨ।
ਦੂਜਾ ਕਾਰਨ ਇਹ ਹੈ ਕਿ ਸਲਮਾਨ ਤੇ ਸ਼ਾਹਰੁਖ ਕਿਸੇ ਵੀ ਤਰ੍ਹਾਂ ਦੀਆਂ ਐਡਾਂ ਯਾਨਿ ਇਸ਼ਤਿਹਾਰਾਂ ‘ਚ ਕੰਮ ਕਰ ਲੈਂਦੇ ਹਨ। ਜਦਕਿ ਆਮਿਰ ਖਾਨ ਕਦੇ ਵੀ ਪਾਨ, ਗੁਟਕਾ, ਤੰਬਾਕੂ, ਸ਼ਰਾਬ ਜਾਂ ਕਿਸੇ ਗੋਰੇ ਹੋਣ ਵਾਲੀ ਕਰੀਮ ਦੇ ਬਰੈਂਡ ਦੀ ਐਡ ਕਦੇ ਨਹੀਂ ਕਰਦੇ।ਤੀਜਾ ਕਾਰਨ ਇਹ ਹੈ ਕਿ ਆਮਿਰ ਖਾਨ ਕਿਸੇ ਦੇ ਵਿਆਹ ਜਾਂ ਪਾਰਟੀ ‘ਚ ਪੈਸੇ ਲੈਕੇ ਨਹੀਂ ਨੱਚਦੇ ਹਨ, ਜਦਕਿ ਸ਼ਾਹਰੁਖ ਤੇ ਸਲਮਾਨ ਖਾਨ ਕਿਸੇ ਦੇ ਵਿਆਹ ‘ਚ ਸਿਰਫ ਕੁੱਝ ਮਿੰਟ ਡਾਂਸ ਕਰਨ ਦੇ ਕਰੋੜਾਂ ਰੁਪਏ ਚਾਰਜ ਕਰਦੇ ਹਨ।ਚੌਥਾ ਕਾਰਨ ਇਹ ਹੈ ਕਿ ਆਮਿਰ ਖਾਨ ਦੂਜੇ ਐਕਟਰਾਂ ਵਾਂਗ ਐਵਾਰਡ ਫੰਕਸ਼ਨ ‘ਚ ਵੀ ਨਹੀਂ ਜਾਂਦੇ ਹਨ, ਜਦਕਿ ਸਲਮਾਨ ਤੇ ਸ਼ਾਹਰੁਖ ਐਵਾਰਡ ਫੰਕਸ਼ਨ ਹੋਸਟ ਕਰਨ ਤੇ ਸਟੇਜ ਪਰਫਾਰਮੈਂਸ ਦੇ ਕਰੋੜਾਂ ਰੁਪਏ ਚਾਰਜ ਕਰਦੇ ਹਨ।
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.