ਆਏ ਦਿਨ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਸਾਹਮਣੇ ਆ ਜਾਂਦੀਆਂ ਹਨ ਅਤੇ ਵਿਸ਼ਵਾਸ਼ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ। ਬਹੁਤ ਸਾਰੇ ਮਾਪਿਆਂ ਵੱਲੋਂ ਜਿਥੇ ਆਪਣੇ ਬੱਚਿਆਂ ਦੀ ਖੁਸ਼ੀ ਲਈ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਖ਼ੁਸ਼ੀਆਂ ਨੂੰ ਕੁਰਬਾਨ ਕਰ ਦਿੱਤਾ ਜਾਂਦਾ ਹੈ ਉਥੇ ਹੀ ਅਜਿਹੇ ਬੱਚਿਆਂ ਵੱਲੋਂ ਬਾਅਦ ਵਿੱਚ ਆਪਣੇ ਮਾਪਿਆਂ ਨੂੰ ਸੰਭਾਲਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ। ਮਾਪੇ ਬੱਚਿਆਂ ਦੀ ਖੁਸ਼ੀ ਲਈ ਹਰ ਖੁਸ਼ੀ ਨੂੰ ਨਿਸ਼ਾਵਰ ਕਰਨ ਲਈ ਹਰ ਵਕਤ ਤਿਆਰ ਰਹਿੰਦੇ ਹਨ।
ਪਰ ਬੱਚਿਆਂ ਦੇ ਵਿਵਹਾਰ ਨੂੰ ਦੇਖਦੇ ਹੋਏ ਮਾਪਿਆਂ ਵੱਲੋਂ ਵੀ ਅਕਸਰ ਅਜਿਹੇ ਫ਼ੈਸਲੇ ਲੈ ਲਏ ਜਾਂਦੇ ਹਨ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਜਿੱਥੇ ਬੱਚਿਆਂ ਵੱਲੋਂ ਮਾਪਿਆਂ ਦਾ ਨਿਰਾਦਰ ਕੀਤਾ ਜਾਂਦਾ ਹੈ ਉਥੇ ਹੀ ਮਾਪਿਆਂ ਵੱਲੋਂ ਵੀ ਬੱਚਿਆਂ ਨੂੰ ਨਸੀਹਤ ਦੇਣ ਵਾਸਤੇ ਅਜਿਹੇ ਕਦਮ ਚੁੱਕ ਲਏ ਜਾਂਦੇ ਹਨ ਜਿਸ ਨਾਲ ਬਾਅਦ ਵਿਚ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ। ਹੁਣ ਪੰਜ ਬੱਚਿਆਂ ਦੇ ਪਿਤਾ ਵੱਲੋਂ ਅਨੋਖਾ ਕਾਰਨਾਮਾ ਕੀਤਾ ਗਿਆ ਹੈ ਜਿਥੇ ਕਰੋੜਾਂ ਦੀ ਜਾਇਦਾਦ ਯੋਗੀ ਅਦਿੱਤਿਆਨਾਥ ਦੇ ਨਾਮ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਉੱਤਰ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਮੁਜ਼ੱਫਰਪੁਰ ਵਿੱਚ ਰਹਿਣ ਵਾਲੇ 85 ਸਾਲਾ ਬਜ਼ੁਰਗ ਵੱਲੋਂ ਬੱਚਿਆਂ ਦੀ ਲਾਪ੍ਰਵਾਹੀ ਅਤੇ ਬੇਕਦਰੀ ਦੇ ਚੱਲਦਿਆਂ ਹੋਇਆਂ ਆਪਣੀ ਸਾਰੀ ਜ਼ਮੀਨ ਜਾਇਦਾਦ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਮ ਦੇ ਨਾਮ ਕਰ ਦਿੱਤੀ ਗਈ ਹੈ। ਉੱਥੇ ਹੀ ਇਸ ਤੋਂ ਇਲਾਵਾ ਇਸ ਪਚਾਸੀ ਸਾਲਾ ਬਜ਼ੁਰਗ ਵੱਲੋਂ ਆਪਣੇ ਅੰਤਿਮ ਸੰਸਕਾਰ ਦਾ ਹੱਕ ਵੀ ਆਪਣੇ ਬੱਚਿਆਂ ਤੋਂ ਖੋਹ ਕੇ ਆਪਣਾ ਸਰੀਰ ਵੀ ਮੁੱਖ ਮੰਤਰੀ ਨੂੰ ਦਾਨ ਕਰ ਦਿੱਤਾ ਗਿਆ ਹੈ ਜਿਸ ਨੇ ਆਪਣੀ ਵਸੀਅਤ ਵਿਚ ਲਿਖਿਆ ਹੈ ਕਿ ਉਸ ਦੇ ਮਰਨ ਤੋਂ ਬਾਅਦ ਉਸਦੀ ਜ਼ਮੀਨ ਉਪਰ ਸਕੂਲ ਜਾਂ ਹਸਪਤਾਲ ਖੋਲ੍ਹ ਦਿੱਤਾ ਜਾਵੇ ਜੋ ਕਿ ਉਸ ਦੀ ਆਖਰੀ ਇੱਛਾ ਹੈ।
ਇਸ ਵਿਅਕਤੀ ਵੱਲੋਂ ਜਿਥੇ ਅਧਿਆਪਕ ਦੇ ਤੌਰ ਤੇ ਸੇਵਾਵਾਂ ਨਿਭਾਈਆਂ ਗਈਆਂ ਜੋ ਕੇ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਇਸ ਵਿਅਕਤੀ ਦੀਆਂ ਜਿੱਥੇ ਚਾਰ ਧੀਆਂ ਅਤੇ ਇੱਕ ਪੁੱਤਰ ਹੈ ਉਥੇ ਹੀ ਸਭ ਬੱਚਿਆਂ ਦਾ ਵਿਆਹ ਹੋਣ ਦੇ ਬਾਵਜੂਦ ਵੀ ਉਹ ਇਕੱਲਾ ਰਹਿ ਗਿਆ। ਬੱਚਿਆਂ ਦੇ ਕਿਨਾਰਾ ਕਰ ਲਏ ਜਾਣ ਤੋਂ ਬਾਅਦ ਉਸ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ।
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.