Home / ਦੁਨੀਆ ਭਰ / ਰਾਖੀ ਸਾਵੰਤ ਦੇ ਘਰੋਂ ਆਈ ਵੱਡੀ ਖਬਰ

ਰਾਖੀ ਸਾਵੰਤ ਦੇ ਘਰੋਂ ਆਈ ਵੱਡੀ ਖਬਰ

ਟੀਵੀ ਅਦਾਕਾਰਾ ਰਾਖੀ ਸਾਵੰਤ ਦੀ ਜ਼ਿੰਦਗੀ ‘ਚ ਦੁੱਖ ਖਤਮ ਹੋਣ ਦਾ ਨਾਂ ਨਹੀਂ ਲੈ ਰਹੇ ਹਨ। ਪਹਿਲਾਂ ਆਦਿਲ ਖਾਨ ਦਾ ਸ਼ਾਦੀ ਤੋਂ ਮੁਕਰ ਜਾਣਾ , ਫਿਰ ਆਪਣੀ ਮਾਂ ਨੂੰ ਖੋਣਾ। ਹੁਣ ਇਕ ਵਾਰ ਫਿਰ ਰਾਖੀ ਸਾਵੰਤ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਰਾਖੀ ਸਾਵੰਤ ਨੇ ਆਦਿਲ ਖਾਨ ‘ਤੇ ਗੰਭੀਰ ਦੋਸ਼ ਲਾਏ ਹਨ। ਹਾਲ ਹੀ ‘ਚ ਰਾਖੀ ਦਾ ਵੀਡੀਓ ਸਾਹਮਣੇ ਆਇਆ ਹੈ ਜਿਸ ‘ਚ ਉਸ ਨੇ ਆਦਿਲ ਨਾਲ ਆਪਣਾ ਰਿਸ਼ਤਾ ਖਤਮ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਅਦਾਕਾਰਾ ਨੇ ਆਦਿਲ ‘ਤੇ 1 ਕਰੋੜ ਰੁਪਏ ਹੜੱਪਣ ਅਤੇ ਘਰ ਦਾ ਸਾਮਾਨ ਚੋਰੀ ਕਰਕੇ ਭੱਜਣ ਵਰਗੇਦੋਸ਼ਲਾਏ ਹਨ।

ਰਾਖੀ ਸਾਵੰਤ ਨੇ ਵਾਹਿਦ ਅਲੀ ਨਾਂ ਦੇ ਯੂਟਿਊਬਰ ਨਾਲ ਗੱਲਬਾਤ ਦੌਰਾਨ ਆਪਣੇ ਪਤੀ ਆਦਿਲ ਦੁਰਾਨੀ ਖਾਨ ‘ਤੇ ਧੋਖੇ ਦਾ ਦੋਸ਼ਲਗਾਇਆ ਹੈ। ਰਾਖੀ ਦਾ ਕਹਿਣਾ ਹੈ ਕਿ ਆਦਿਲ ਦਾ ਤਨੂ ਚੰਦੇਲ ਨਾਲ ਅਫੇਅਰ ਚੱਲ ਰਿਹਾ ਹੈ। ਜਦੋਂ ਰਾਖੀ ਬਿੱਗ ਬੌਸ ਮਰਾਠੀ ਦਾ ਹਿੱਸਾ ਸੀ ਤਾਂ ਉਸ ਨੇ ਆਦਿਲ ਨੂੰ 10 ਲੱਖ ਨਕਦ ਦਿੱਤੇ ਸਨ, ਇਹ ਪੈਸੇ ਰਾਖੀ ਨੇ ਆਪਣੀ ਮਾਂ ਜਯਾ ਭੇਡਾ ਦੇ ਇ ਲਾਜ ਲਈ ਦਿੱਤੇ ਸਨ, ਜਿਸ ਨੂੰ ਆਦਿਲ ਨੇ ਹੌਸਪੀਟਲ ‘ਚ ਖਰਚ ਨਹੀਂ ਕੀਤੇ।

ਇਸ ਤੋਂ ਇਲਾਵਾ ਰਾਖੀ ਨੇ ਆਦਿਲ ‘ਤੇ ਘਰ ‘ਚੋਂ 4 ਲੱਖ ਦੀ ਨਕਦੀ ‘ਤੇ ਸੋਨੇ ਦੇ ਗਹਿਣੇ ਚੋਰੀ ਕਰਕੇ ਭੱਜਣ ਬਾਰੇ ਆਖਿਆ ਹੈ। ਅਦਾਕਾਰਾ ਨੇ ਕਿਹਾ ਕਿ ਆਦਿਲ ਹੁਣ ਮੇਰੇ ਨਾਲ ਮੇਰੇ ਘਰ ਨਹੀਂ ਰਹਿ ਰਹੇ ਹਨ। ਉਹ ਮੇਰੇ ਘਰੋਂ 4 ਲੱਖ ਦੀ ਨਕਦੀ ਅਤੇ ਗਹਿਣੇ ਲੈ ਕੇ ਭੱਜ ਗਿਆ ਹੈ। ਇੰਨਾ ਹੀ ਨਹੀਂ ਰਾਖੀ ਨੇ ਆਦਿਲ ‘ਤੇ ਕਰੀਬ 1 ਕਰੋੜ ਰੁਪਏ ਹੜੱਪਣ ਦਾ ਵੀ ਗੱਲ ਆਖੀ ਹੈ।ਦੱਸ ਦੇਈਏ ਕਿ ਰਾਖੀ ਨੇ ਆਦਿਲ ਦੇ ਇੱਕ ਹੋਰ ਅਫੇਅਰ ਦਾ ਖੁਲਾਸਾ ਕੀਤਾ ਹੈ। ਰਾਖੀ ਨੇ ਕਿਹਾ ਕਿ ਰਾਚੇਲ ਨਾਂ ਦੀ ਰੂਸੀ ਔਰਤ ਨੇ ਆਦਿਲ ਤੇ ਆਦਿਲ ਦਰਜ਼ ਕਰਵਾਈ ਸੀ। ਉਸ ਨੇ ਵਿਆਹ ਦੇ ਬਹਾਨੇ ਧੋਖਾਧੜੀ ਦੇ ਦੋਸ਼ਲਾਏ ਹਨ। ਰਾਖੀ ਨੇ ਮੀਡੀਆ ਦੇ ਸਾਹਮਣੇ ਐਫਆਈਆਰਦੀ ਕਾਪੀ ਲਾਉਣ ਦੀ ਗੱਲ ਕੀਤੀ ਹੈ।।।

Check Also

ਜਦੋਂ ਸੰਤ ਹੰਸਾਲੀ ਵਾਲਿਆ ਨੇ 2 ਜਾਨਾਂ ਬਚਾਈਆ

ਹੇ ਮੇਰੇ ਮਨ! ਸਦਾ) ਹਰੀ ਭਗਵਾਨ ਦਾ ਨਾਮ ਜਪਣਾ ਚਾਹੀਦਾ ਹੈ। ਉਹ ਭਗਵਾਨ ਆਪਣੇ ਸੇਵਕ …