ਫ਼ਿਲਮ ਇੰਡਸਟਰੀ ਨੂੰ ਉਚਾ ਚੁੱਕਣ ਵਿਚ ਕਈ ਕਲਾਕਾਰਾਂ ਦਾ ਅਹਿਮ ਰੋਲ ਰਿਹਾ ਹੈ , ਜਿਹਨਾਂ ਨੇ ਆਪਣੀ ਮੇਹਨਤ ਸਦਕਾ ਦੁਨੀਆ ਭਰ ਦੇ ਵਿਚ ਭਾਰਤ ਫ਼ਿਲਮ ਜਗਤ ਦਾ ਨਾਮ ਉਚਾ ਕਰਕੇ ਚਮਕਾਇਆ । ਇਸੇ ਵਿਚਾਲੇ ਨੂੰ ਮਸ਼ਹੂਰ ਭਾਰਤੀ ਅਦਾਕਾਰਾ ਨਾਲ ਜੁੜੀ ਇੱਕ ਮਾੜੀ ਖਬਰ ਸਾਹਮਣੇ ਆਈ , ਮਸ਼ਹੂਰ ਅਦਾਕਾਰਾ ਉਰਵਸ਼ੀ ਮਸਾਂ ਬਚੀ ਹੈ । ਪ੍ਰਾਪਤ ਜਾਣਕਾਰੀ ਮੁਤਾਬਕ ਅਦਾਕਾਰਾ ਉਰਵਸ਼ੀ ਢੋਲਕੀਆ ਨਾਲ ਇੱਕ ਭਾਣਾ ਵਰਤ ਗਿਆ , ਕਿਉਕਿ ਇੱਕ ਸਕੂਲ ਬੱਸ ਨੇ ਓਹਨਾ ਦੀ ਕਾਰ ਨੂੰ ਪਿੱਛੋ ਆ ਵੱਜੀ।।
ਪਰ ਗ਼ਨੀਮਤ ਰਹੀ ਕਿ ਇਸ ਭਾਣੇ ‘ਚ ਉਹ ਬਾਲ-ਬਾਲਬਚ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਸ਼ਨੀਵਾਰ ਨੂੰ ਉਰਵਸ਼ੀ ਢੋਲਕੀਆ ਆਪਣੀ ਕਾਰ ‘ਚ ਸ਼ੂਟਿੰਗ ਕਰਨ ਜਾ ਰਹੀ ਸੀ। ਇਸ ਦੌਰਾਨ ਬੱਚਿਆਂ ਦੀ ਇੱਕ ਸਕੂਲੀ ਬੱਸ ਕਸ਼ਮੀਰਾ ਵਿੱਚ ਉਰਵਸ਼ੀ ਢੋਲਕੀਆ ਦੀ ਕਾਰ ਚ ਜਾ ਵੱਜੀ , ਪਰ ਪ੍ਰਮਾਤਮਾ ਦੀ ਕਿਰਪਾ ਸਦਕਾ ਅਦਾਕਾਰਾ ਸਮੇਤ ਸਟਾਫ ਵਾਲ-ਵਾਲ ਬਚਗਿਆ।।।
ਦੱਸ ਦਈਏ ਕਿ ਫਿਲਹਾਲ ਉਰਵਸ਼ੀ ਨੇ ਸਕੂਲ ਬੱਸ ਡਰਾਈਵਰ ਤੇ ਥਾਣੇ ‘ਚ ਮਾਮਲਾ ਦਰਜ ਨਹੀਂ ਕਰਵਾਇਆ । ਉਰਵਸ਼ੀ ਦਾ ਕਹਿਣਾ ਹੈ ਕਿ ਇਹ ਸਿਰਫ਼ ਇੱਕ ਭਾਣਾ ਸੀ। ਪ੍ਰਸ਼ੰਸਕਾਂ ਨੂੰ ਫਿਕਰ ਕਰਨ ਦੀ ਲੋੜ ਨਹੀਂ । ਹਾਲਕੀਆ ਚੋਟਲੱਗਣ ਕਾਰਨ ਡਾਕਟਰ ਨੇ ਉਨ੍ਹਾਂ ਨੂੰ ਕੁਝ ਦਿਨ ਆਰਾਮ ਕਰਨ ਦੀ ਸਲਾਹ ਦਿੱਤੀ ।
ਜ਼ਿਕਰਯੋਗ ਹੈ ਕਿ ਉਰਵਸ਼ੀ ਢੋਲਕੀਆ ਟੀਵੀ ਜਗਤ ਦੀ ਦੁਨੀਆ ਚ ਆਪਣੀ ਅਦਾਕਾਰੀ ਸਦਕਾਂ ਆਪਣੀ ਵੱਖਰੀ ਪਹਿਚਾਣ ਬਣਾਈ , ਉਸ ਨੇ ਮੁੱਖ ਕਿਰਦਾਰ ਵਜੋਂ ਨਹੀਂ ਸਗੋਂ ਖਲਨਾਇਕ ਬਣ ਕੇ ਦਰਸ਼ਕਾਂ ਦਾ ਦਿਲ ਜਿੱਤਿਆ। ਪਰ ਗ਼ਨੀਮਤ ਰਹੀ ਹੈ ਕਿ ਇਸ ਭਾਣੇ ਵਿਚ ਕਿਸੇ ਪ੍ਰਕਾਰ ਦਾ ਕੋਈ ਜਾਨੀ ਮਾਲੀ ਨੁਕਸ ਨਹੀਂ ਹੋਇਆ ।ਪ੍ਰਮਾਤਮਾ ਦਾ ਸ਼ੁਕਰ ਹੈ।
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.