ਜਦ ਵੀ ਲੋਹੜੀ ਆਉਂਦੀ ਹੈ ਤਾਂ “ਸੁੰਦਰ-ਮੁੰਦਰੀਏ ਹੋ, ਤੇਰਾ ਕੌਣ ਵਿਚਾਰਾ ਹੋ, ਦੁੱਲਾ ਭੱਟੀ ਵਾਲਾ ਹੋ,” ਇਹ ਸਤਰਾਂ ਆਪ ਮੁਹਾਰੇ ਹੀ ਜ਼ੁਬਾਨ ‘ਤੇ ਆ ਜਾਂਦੀਆਂ ਹਨ।
ਪਰ ਆਖ਼ਰ ਇਹ ਦੁੱਲਾ ਹੈ ਕੌਣ? ਇਤਿਹਾਸ ਹੈ ਜਾਂ ਦੰਦ ਕਥਾ ਦਾ ਪਾਤਰ ਹੈ? ਅਜਿਹੇ ਹੀ ਕਈ ਸਵਾਲਾਂ ਦੇ ਵਲਵਲੇ ਸਹਿਜੇ ਹੀ ਮਨ ‘ਚ ਉਭਰ ਆਉਂਦੇ ਹਨ। ਲੋਕ ਸਾਹਿਤ ਦੇ ਖੋਜਾਰਥੀ ਪ੍ਰੋਫੈਸਰ ਈਸ਼ਵਰ ਦਿਆਲ ਗੌੜਨੇ ਆਪਣੀ ਖੋਜ ਦਾ ਵਿਸ਼ਾ ਇਨ੍ਹਾਂ ਸਵਾਲਾਂ ਨੂੰ ਬਣਾਇਆ ਹੈ। ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਪਬਲਿਕੇਸ਼ਨ ਬਿਊਰੋ ਵੱਲੋਂ ਛਾਪੀ ਗਈ ਕਿਤਾਬ ‘ਫਰੀਦਾ ਖਾਕ ਨਾ ਨਿੰਦੀਐ’ ਵਿੱਚ ਪ੍ਰੋਫੈਸਰ ਈਸ਼ਵਰ ਦਿਆਲ ਗੌੜ ਨੇ ਪੰਜਾਬੀ ਸੱਭਿਆਚਾਰ ਦੇ ਇਤਿਹਾਸ ਵਿੱਚ ਖ਼ਾਸ ਅਹਿਮੀਅਤ ਰੱਖਣ ਵਾਲੇ ਦੁੱਲਾ ਭੱਟੀ ਬਾਰੇ ਜਾਣਕਾਰੀ ਪੇਸ਼ ਕੀਤੀ ਹੈ।ਸ਼ਾਹ ਹੁਸੈਨ ਦਾ ਸਮਕਾਲੀ ਦੁੱਲਾ ਭੱਟੀ ਸਟੇਟ ਵਿਰੋਧੀ ਨਾਬਰ ਸ਼ਕਤੀ ਦਾ ਬਲਵਾਨ ਪ੍ਰਤੀਕ ਹੈ।
ਢਾਡੀ ਅਜੇ ਵੀ ਇਸ ਦੀ ਦਲੇਰੀ ਦੀਆਂ ਵਾਰਾਂ ਗਾਉਂਦੇ ਨਹੀਂ ਥਕਦੇ। ‘ਖਜ਼ੀਨਾਤੁੱਲ ਅਸਫ਼ੀਆ’ ‘ਚ ਦਰਜ ਹੈ ਕਿ ਦੁੱਲੇ ਨੂੰ ਅਕਬਰ ਬਾਦਸ਼ਾਹ ਨੇ ਲਾਹੌਰ ‘ਚ ਫਾਹੇ ਲਾਇਆ ਸੀ। ਲੋਕਾਂ ਨੇ ਦੁੱਲੇ ਦੀ ਫਾਂ ਸੀ ਨੂੰ ਸ਼ਹਾਦਤ ਦਾ ਰੁਤਬਾ ਦਿੱਤਾ ਸੀ ਅਤੇ ਦੁੱਲੇ ਦੀ ਦੰਦ ਕਥਾ ਸ਼ੁਰੂ ਹੋਈ।ਦੁੱਲੇ ਨੇ ਮੁਗ਼ਲ ਸਰਕਾਰ ਦੀ ਸਰਦਾਰੀ ਨੂੰ ਵੰਗਾਰਿਆ। ਉਸ ਦਾ ਪਿੰਡ ਲਾਹੌਰ ਤੋਂ 12 ਕੋਹ ਦੂਰ ਕਾਬਲ ਵੱਲ ਨੂੰ ਜਾਂਦੀ ਜਰਨੈਲੀ ਸੜਕ ‘ਤੇ ਪੈਂਦਾ ਸੀ। ਦੁੱਲੇ ਦਾ ਦਾਦਾ ਸੰਦਲ ਭੱਟੀ ਅਤੇ ਪਿਉ ਫ਼ਰੀਦ ਖ਼ਾਨ ਭੱਟੀ ਵੀ ਨਾਬਰ ਸਨ।
ਉਨ੍ਹਾਂ ਨੇ ਅਕਬਰ ਬਾਦਸ਼ਾਹ ਦੀ ਜਬਰੀ ਭੂਮੀ ਲਗਾਨ ਨੀਤੀ ਦਾ ਵਿਰੋਧ ਕੀਤਾ ਸੀ। ਅਖ਼ੀਰ ਉਨ੍ਹਾਂ ਨੂੰ ਗ੍ਰਿਫ਼ ਤਾਰ ਕਰਕੇ ਲਾਹੌਰ ਸ਼ਹਿਰ ਲਿਆਂਦਾ ਗਿਆ। ਉਨ੍ਹਾਂ ਦੇ ਸਿ ਰ ਵੱ ਢ ਦਿੱਤੇ ਗਏ। ਉਨ੍ਹਾਂ ਦੀਆਂ ਖੱਲ੍ਹਾਂ ਵਿੱਚ ਫੂਸ ਭਰ ਕੇ ਲਾਹੌਰ ਸ਼ਹਿਰ ਦੇ ਮੁੱਖ ਦਰਵਾਜ਼ਿਆਂ ‘ਤੇ ਟੰ ਗ ਦਿੱਤੇ ਗਏ।
ਦੁੱਲੇ ਅਤੇ ਉਸ ਦੇ ਪੁਰਖਿਆਂ ਦੀ ਬਗ਼ਾਵਤ ਨੂੰ ਢੁਕਵੇਂ ਇਤਿਹਾਸ ਪਰਿਪੇਸ਼ ‘ਚ ਸਮਝਣ ਹਿਤ ਅਕਬਰ ਦੇ ਸਮੇਂ ਉੱਤਰੀ ਭਾਰਤ ਦੀ ਜ਼ਰਾਇਤੀ/ਖੇਤੀਬਾੜੀ ਅਰਥਵਿਵਸਥਾ ਦੇ ਬੰਦੋਬਸਤ ਨੂੰ ਸਮਝਣਾ ਜ਼ਰੂਰੀ ਹੈ।ਜਿਸ ਦਿਨ ਦੁੱਲਾ ਜੰਮਿਆ ਉਸੇ ਦਿਨ ਬਾਦਸ਼ਾਹ ਅਕਬਰ ਨੂੰ ਰੱਬ ਨੇ ਪੁੱਤਰ ਦੀ ਦਾਤ ਦਿੱਤੀ ਜਿਸ ਨੇ ਭਵਿੱਖ ਦਾ ਜਹਾਂਗੀਰ ਬਣ ਹਿੰਦੋਸਤਾਨ ‘ਤੇ ਹਕੂਮਤ ਕਰਨੀ ਸੀ।ਨਡੂਮੀਆਂ ਨੇ ਬਾਦਸ਼ਾਹ ਨੂੰ ਦੱਸਿਆ ਕਿ ਜੇ ਸ਼ੇਖੂ (ਜਹਾਂਗੀਰ ਦੇ ਬਚਪਣ ਦਾ ਨਾਂ) ਨੂੰ ਕਿਸੇ ਉਸ ਰਾਜਪੁਤਾਣੀ ਦੇ ਦੁੱਧ ‘ਤੇ ਪਾਲਿਆ ਜਾਵੇ, ਜਿਸ ਨੇ ਉਸੇ ਦਿਨ ਪੁੱਤਰ ਜੰਮਿਆ ਹੋਵੇ ਜਿਸ ਦਿਨ ਸ਼ੇਖੂ ਪੈਦਾ ਹੋਇਆ ਸੀ, ਤਦ ਇਹ ਸ਼ਹਿਜ਼ਾਦਾ ਭਵਿੱਖ ਵਿੱਚ ਸਦਾ ਲਈ ਬਹਾਦਰ ‘ਤੇ ਜੇਤੂ ਰਹੇਗਾ।
ਜਿਸ ਦਿਨ ਦੁੱਲਾ ਜੰਮਿਆ ਉਸੇ ਦਿਨ ਬਾਦਸ਼ਾਹ ਅਕਬਰ ਨੂੰ ਰੱਬ ਨੇ ਪੁੱਤਰ ਦੀ ਦਾਤ ਦਿੱਤੀ ਜਿਸ ਨੇ ਭਵਿੱਖ ਦਾ ਜਹਾਂਗੀਰ ਬਣ ਹਿੰਦੋਸਤਾਨ ‘ਤੇ ਹਕੂਮਤ ਕਰਨੀ ਸੀ।
ਨਡੂਮੀਆਂ ਨੇ ਬਾਦਸ਼ਾਹ ਨੂੰ ਦੱਸਿਆ ਕਿ ਜੇ ਸ਼ੇਖੂ (ਜਹਾਂਗੀਰ ਦੇ ਬਚਪਣ ਦਾ ਨਾਂ) ਨੂੰ ਕਿਸੇ ਉਸ ਰਾਜਪੁਤਾਣੀ ਦੇ ਦੁੱਧ ‘ਤੇ ਪਾਲਿਆ ਜਾਵੇ, ਜਿਸ ਨੇ ਉਸੇ ਦਿਨ ਪੁੱਤਰ ਜੰਮਿਆ ਹੋਵੇ ਜਿਸ ਦਿਨ ਸ਼ੇਖੂ ਪੈਦਾ ਹੋਇਆ ਸੀ, ਤਦ ਇਹ ਸ਼ਹਿਜ਼ਾਦਾ ਭਵਿੱਖ ਵਿੱਚ ਸਦਾ ਲਈ ਬਹਾਦਰ ‘ਤੇ ਜੇਤੂ ਰਹੇਗਾ।
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.