ਪੰਜਾਬੀ ਫ਼ਿਲਮਾਂ ਦੇ ਅਦਾਕਾਰ ਅਤੇ ਨਿਰਦੇਸ਼ਕ ਗੁਰਿੰਦਰ ਡਿੰਪੀ ਦਾ ਦਿਹਾਂਤ ਹੋ ਗਿਆ ਹੈ। ਉੁਨ੍ਹਾਂ ਨੇ 47 ਸਾਲ ਦੀ ਉਮਰ ‘ਚ ਆਖ਼ਰੀ ਸਾਹ ਲਏ। ਉਨ੍ਹਾਂ ਦੇ ਚਲੇ ਜਾਣ ਦੇ ਨਾਲ ਪੰਜਾਬੀ ਇੰਡਸਟਰੀ ‘ਚ ਮਾਤਮ ਛਾ ਗਿਆ ਹੈ । ਦੱਸ ਦਈਏ ਕਿ ਗੁਰਿੰਦਰ ਸਿੰਘ ਸਿੱਧੂ ਮੂਸੇਵਾਲਾ ਦੇ ਪੱਕੇ ਸਾਥੀ ਸਨ ਜਿਨ੍ਹਾਂ ਨੇ ਮੂਸਾ ਜੱਟ ਫਿਲਮ ਲਿਖੀ ਸੀ।। ਦੱਸ ਦਈਏ ਕਿ ਗੁਰਿੰਦਰ ਡਿੰਪੀ ਵੱਲੋਂ ਕਈ ਪੰਜਾਬੀ ਫ਼ਿਲਮਾਂ ਕੀਤੀਆਂ ਗਈਆਂ ਹਨ। ਉਨ੍ਹਾਂ ਦੇ ਚਲੇ ਜਾਣ ਨਾਲ ਪਰਿਵਾਰ ਨੂੰ ਡੂੰਘਾ ਸਦਮਾ ਦਿੱਤਾ ਹੈ।।
ਦੱਸ ਦਈਏ ਕਿ ਬਿਨੂੰ ਢਿੱਲੋਂ ਨੇ ਪੋਸਟ ਲਿਖਦਿਆਂ ਲਿਖਿਆ ਹੈ ਕਿ ਬੜੇ ਹੀ ਦੁਖੀ ਹਿਰਦੇ ਨਾਲ ਇਹ ਪੋਸਟ ਸਾਂਝੀ ਕਰ ਰਿਹਾ ਹਾਂ ਕਿ ਮੇਰਾ ਵੀਰ ਗੁਰਿੰਦਰ ਡਿੰਪੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ।ਤੇਰੇ ਨਾਲ ਬਿਤਾਏ ਹੋਏ ਸਮੇਂ ਦੀਆਂ ਖੱਟੀਆਂ ਮਿੱਠੀਆਂ ਯਾਦਾਂ ਤੈਨੂੰ ਸਾਡੇ ਦਿਲਾਂ ਵਿੱਚ ਹਮੇਸ਼ਾਂ ਜਿਉਂਦਾ ਰੱਖਣਗੀਆਂ।ਪਰ ਵੀਰ ਇਹ ਸਮਾਂ ਅਲਵਿਦਾ ਕਹਿਣ ਦਾ ਨਹੀਂ ਸੀ।ਬਹੁਤ ਜਲਦੀ ਕਰ ਗਿਆ ਤੂੰ।ਪ੍ਰਮਾਤਮਾ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ।ਅਲਵਿਦਾ ਦੋਸਤਾ ਅਲਵਿਦਾ।।
ਦੱਸ ਦਈਏ ਕਿ ਪੰਜਾਬੀ ਅਦਾਕਾਰ ਲੇਖਕ ਅਤੇ ਨਿਰਦੇਸ਼ਕ ਗੁਰਿੰਦਰ ਡਿੰਪੀ (Gurinder Dimpy) ਨੇ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ ਹੈ। ਦੱਸ ਦੇਈਏ ਕਿ ਕਲਾਕਾਰ ਵੱਲੋਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਫਿਲਮ ‘ਮੂਸਾ ਜੱਟ’ ਲਿਖੀ ਗਈ ਸੀ। ਇਸ ਤੋਂ ਇਲਾਵਾ ਗੁਰਿੰਦਰ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਜਿਵੇਂ ਕਿ ਲੌਂਗ ਲਾਚੀ, ਕੈਰੀ ਆਨ ਜੱਟਾ 2, ਵਧਾਈਆਂ ਜੀ ਵਧਾਈਆਂ, ਉੜਾ ਏਡਾ (UDA AIDA), ਆਦਿ ਦਾ ਵੀ ਹਿੱਸਾ ਰਹੇ।
ਜਾਣਕਾਰੀ ਲਈ ਦੱਸ ਦੇਈਏ ਕਿ ਗੁਰਿੰਦਰ ਡਿੰਪੀ ਨੇ 47 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਅਲਵਿਦਾ ਕਿਹਾ। ਉਨ੍ਹਾਂ ਦੇ ਚਲੇ ਜਾਣ ਨਾਲ ਨਾ ਸਿਰਫ ਪਰਿਵਾਰ ਬਲਕਿ ਪੰਜਾਬੀ ਸਿਨੇਮਾ ਜਗਤ ਵਿੱਚ ਮਾਤਮ ਹੈ । ਕਿਉਂਕਿ ਗੁਰਿੰਦਰ ਡਿੰਪੀ ਬਹੁਤ ਹੀ ਨੇਕ ਤੇ ਸ਼ਰੀਫ ਇਨਸਾਨ ਸਨ ਜੋ ਹਮੇਸ਼ਾ ਘੱਟ ਬੋਲਦੇ ਸਨ ਤੇ ਆਪਣੇ ਕੰਮ ਨੂੰ ਹੀ ਸਭ ਪਹਿਲਾਂ ਰੱਖਦੇ ਸਨ।।
ਦੱਸ ਦਈਏ ਕਿ ਗੁਰਿੰਦਰ ਡਿੰਪੀ ਨੇ ਐਮੀ ਵਿਰਕ, ਬੀਨੂੰ ਢਿੱਲੋਂ, ਗਿੱਪੀ ਗਰੇਵਾਲ, ਨਿੰਜਾ ਅਤੇ ਤਰਸੇਮ ਜਸੜ ਵਰਗੇ ਨਾਮੀ ਫਿਲਮੀ ਸਿਤਾਰਿਆਂ ਨਾਲ ਕੀਤਾ ਹੈ। ਕਲਾਕਾਰ ਵੱਲੋਂ ਕੁਝ ਪੰਜਾਬੀ ਫਿਲਮਾਂ ਜਿਵੇਂ ਕਿ ਲਵ ਯੂ ਬੌਬੀ, ਕਬੱਡੀ ਇੱਕ ਮੁਹੱਬਤ ਅਤੇ ਪੰਜੋ ਦਾ ਨਿਰਦੇਸ਼ਨ ਕੀਤਾ ਗਿਆ।।
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.