Breaking News
Home / ਵੀਡੀਓ / ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਸੁਣਿਆ ਕਸ਼ਮੀਰੀਆਂ ਦਾ ਦੁੱਖ “ਕਿਹਾ ਪੂਰਾ ਪੰਜਾਬ ਹੈ ਤੁਹਾਡੇ ਨਾਲ!

ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਸੁਣਿਆ ਕਸ਼ਮੀਰੀਆਂ ਦਾ ਦੁੱਖ “ਕਿਹਾ ਪੂਰਾ ਪੰਜਾਬ ਹੈ ਤੁਹਾਡੇ ਨਾਲ!

ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਸੁਣਿਆ ਕਸ਼ਮੀਰੀਆਂ ਦਾ ਦੁੱਖ “ਕਿਹਾ ਪੂਰਾ ਪੰਜਾਬ ਹੈ ਤੁਹਾਡੇ ਨਾਲ! ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਫੇਸਬੁੱਕ ਪੇਜ ਤੇ ਪੋਸਟ ਤੇ ਵੀਡੀਓ ਪਾ ਕੇ ਲਿਖਿਆ ਹੈ ਕਿ ਅੱਜ ਈਦ-ਉਲ-ਜ਼ੁਹਾ ਦੇ ਸ਼ੁਭ ਦਿਹਾੜੇ ਮੌਕੇ ਜੰਮੂ-ਕਸ਼ਮੀਰ ਦੇ ਵਿਦਿਆਰਥੀਆਂ ਨਾਲ ਚੰਡੀਗੜ੍ਹ ਵਿਖੇ ਮੁਲਾਕਾਤ ਕੀਤੀ ਤੇ ਅਸੀਂ ਸਾਰਿਆੰ ਨੇ ਰੱਲ ਕੇ ਦੁਪਹਿਰ ਦੇ ਖਾਣੇ ਦਾ ਆਨੰਦ ਮਾਣਿਆ। ਅਸੀਂ ਪੰਜਾਬ ਵਿੱਚ ਕਸ਼ਮੀਰੀ ਵਿਦਿਆਰਥੀਆਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ ਤੇ ਪੰਜਾਬ ਹਮੇਸ਼ਾ ਆਪਣੇ ਭੈਣ-ਭਰਾਵਾਂ ਨਾਲ ਔਖੇ ਸਮੇਂ ਖੜਿਆ ਹੈ ਤੇ ਸਾਡੇ ਦਿਲ, ਸਾਡੇ ਘਰਾਂ ਦੇ ਦਰਵਾਜ਼ੇ ਹਮੇਸ਼ਾ ਇਨ੍ਹਾਂ ਲਈ ਖੁੱਲ੍ਹੇ ਹਨ। ਸਾਰਿਆਂ ਨੂੰ ਈਦ ਮੁਬਾਰਕ ਆਮ ਲੋਕਾਂ ਦੀ ਇੱਛਾ, ਭਾਰਤੀ ਲੋਕਤੰਤਰ ਅਤੇ ਭਾਰਤੀ ਸੰਵਿਧਾਨ ਦੇ ਮੂਲ ਤੱਤ ਹਨ। ਸਰਕਾਰ ਦੇ ਫ਼ੈਸਲੇ ਦਾ ਸਭ ਤੋਂ ਵਧੇਰੇ ਅਸਰ ਜੰਮੂ-ਕਸ਼ਮੀਰ ਦੇ ਲੋਕਾਂ ‘ਤੇ ਹੀ ਹੋਇਆ ਹੈ। ਇਹ ਉਨ੍ਹਾਂ ਦੀ ਸੁਰੱਖਿਆ ਤੋਂ ਲੈ ਕੇ ਰੁਜ਼ਗਾਰ ਤੱਕ ਪ੍ਰਭਾਵਿਤ ਕਰੇਗਾ, ਪਰ ਉਨ੍ਹਾਂ ਲੋਕਾਂ ਦੀ ਰਾਏ ਨਹੀਂ ਲਈ ਗਈ। ਇਸ ਦੇ ਬਦਲੇ ਘਾਟੀ ਵਿੱਚ ਹਜ਼ਾਰਾਂ ਵਿੱਚ ਸੈਨਿਕਾਂ ਨੂੰ ਹਵਾਈ ਜਹਾਜ਼ ਰਾਹੀਂ ਉਤਾਰ ਕੇ ਇਹ ਸੰਦੇਸ਼ ਦਿੱਤਾ ਗਿਆ ਕਿ ਉਹ ਆਪਣਾ ਵਿ ਰੋਧ ਪ੍ਰਦਰਸ਼ਨ ਵੀ ਨਹੀਂ ਕਰ ਸਕਦੇ। ਆਮ ਤੌਰ ‘ਤੇ ਅਜਿਹੇ ਵੱਡੇ ਸੰਵੈਧਾਨਿਕ ਬਦਲਾਵਾਂ ਨੂੰ ਲੋਕਤਾਂਤਰਿਕ ਪ੍ਰਕਿਰਿਆਵਾਂ ਵਿਚੋਂ ਨਿਕਲਣਾ ਪੈਂਦਾ ਹੈ ਇਸ ਦਾ ਖਰੜਾ ਸੂਬੇ ਅਤੇ ਕੇਂਦਰ ਸਰਕਾਰ ਦੇ ਪ੍ਰਤੀਨਿਧੀਆਂ ਨਾਲ ਸਲਾਹ-ਮਸ਼ਵਰਾ ਨਾਲ ਤਿਆਰ ਹੋਣਾ ਚਾਹੀਦਾ ਹੈ। ਅੱਜ ਈਦ-ਉਲ-ਜ਼ੁਹਾ ਦੇ ਸ਼ੁਭ ਦਿਹਾੜੇ ਮੌਕੇ ਜੰਮੂ-ਕਸ਼ਮੀਰ ਦੇ ਵਿਦਿਆਰਥੀਆਂ ਨਾਲ ਚੰਡੀਗੜ੍ਹ ਵਿਖੇ ਕੈਪਟਨ ਅਮਰਿੰਦਰ ਸਿੰਘ ਨੇ ਮੁਲਾਕਾਤ ਕੀਤੀ ਤੇ ਸਾਰਿਆਂ ਵਿਦਿਆਰਥੀਆਂ ਨੇ ਰੱਲ ਕੇ ਦੁਪਹਿਰ ਦੇ ਖਾਣੇ ਦਾ ਆਨੰਦ ਮਾਣਿਆ।ਉਨ੍ਹਾਂ ਨੇ ਕਿਹਾ ਕਿ ਅੱਜ ਜੰਮੂ-ਕਸ਼ਮੀਰ ਦੇ ਵਿਦਿਆਰਥੀਆਂ ਨਾਲ ਈਦ ਮਨਾ ਕੇ ਤੇ ਉਨ੍ਹਾਂ ਨਾਲ ਸਮਾਂ ਬਿਤਾ ਕੇ ਬਹੁਤ ਖੁਸ਼ੀ ਹੋਈ। ਤੁਸੀਂ ਸਾਰੇ ਮੇਰੇ ਲਈ ਪਰਿਵਾਰ ਦੀ ਤਰ੍ਹਾਂ ਹੋ ਤੇ ਮੈਂ ਤੁਹਾਡੀ ਸੁਰੱਖਿਆ ਤੇ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ।