Breaking News
Home / ਵੀਡੀਓ / ਦੇਖੋ ਹਰਪ੍ਰੀਤ ਮੱਖੂ ਨੇ ਛਣਕਾਏ ਘੁੰਗਰੂਆਂ ਵਾਲੇ ਸਾਧ ਦੇ ਘੁੰਗਰੂ “ਲਾਇਵ ਵੀਡੀਓ ਚ ਹੱਥ ਜੋੜ ਮੁਆਫੀ ਮੰਗ ਕੇ ਛੁਡਵਾਇਆ ਖਹਿੜਾ

ਦੇਖੋ ਹਰਪ੍ਰੀਤ ਮੱਖੂ ਨੇ ਛਣਕਾਏ ਘੁੰਗਰੂਆਂ ਵਾਲੇ ਸਾਧ ਦੇ ਘੁੰਗਰੂ “ਲਾਇਵ ਵੀਡੀਓ ਚ ਹੱਥ ਜੋੜ ਮੁਆਫੀ ਮੰਗ ਕੇ ਛੁਡਵਾਇਆ ਖਹਿੜਾ

ਇਸ ਵੇਲੇ ਅਸੀਂ ਤੁਹਾਨੂੰ ਇਕ ਪੋਸਟ ਧਾਰਮਿਕ ਅਤੇ ਸਮਾਜਿਕ ਮੁੱਦੇ ਨਾਲ ਜੁੜੀ ਲੈ ਕੇ ਆ ਰਹੇ ਹਾਂ। ਦਰਅਸਲ ਸ਼ੋਸ਼ਲ ਮੀਡੀਆ ‘ਤੇ ਇੱਕ ਸਾਧ ਨੇ ਵੀਡੀਓ ਪਾਈ ਸੀ ਅਤੇ ਜਿਕਰ ਕੀਤਾ ਸੀ ਕਿ ਉਹਨੂੰ ਸ੍ਰੀ ਹਰਿਮੰਦਰ ਸਾਹਿਬ (ਸ੍ਰੀ ਅੰਮ੍ਰਿਤਸਰ ਸਾਹਿਬ) ਅੰਦਰ ਦਰਸ਼ਨ ਕਰਨ ਤੋਂ ਰੋਕਿਆ ਗਿਆ ਸੀ ਜਿਸ ਤੋਂ ਬਾਅਦ ਇੱਕ ਨਿੱਜੀ ਚੈਨਲ ‘ਤੇ ਉਸ ਸਾਧ ਦੀ ਇੰਟਰਵਿਊ ਵੇਖਣ ਨੂੰ ਮਿਲੀ
ਉਹ ਵੀਡੀਓ ਅਸੀਂ ਆਪ ਸਭ ਨਾਲ ਵੀ ਸਾਂਝੀ ਕਰ ਰਹੇ ਹਾਂ। ਤੁਸੀਂ ਖੁਦ ਇਹ ਵੀਡੀਓ ਵੇਖ ਕੇ ਪੂਰੇ ਮਾਮਲੇ ਨੂੰ ਜਾਣ ਸਕਦੇ ਹੋ। ਪਰ ਵੀਡੀਓ ਵਿਚਲੇ ਹੋਸਟ ਹਰਪ੍ਰੀਤ ਸਿੰਘ ਮੱਖੂ ਨੇ ਇਹ ਦਾਹਵਾ ਕਿਹਾ ਹੈ ਕਿ ਇਸ ਘੁੰਗਰੂਆਂ ਆਲੇ ਸਾਧ ਨੇ ਹੱਥ ਜੋੜ ਕੇ ਮਾਫੀ ਮੰਗੀ ਹੈ। ਅਸੀਂ ਆਪ ਜੀ ਨੂੰ ਕੁੱਝ ਜਾਣਕਾਰੀ ਹੋਰ ਵੀ ਸਾਂਝੀ ਕਰ ਰਹੇ ਹਾਂ ਕਿ ਭਾਰਤ ਦੇ ਪੰਜਾਬ ਸੂਬੇ ਦੇ ਸ਼ਹਿਰ ਅੰਮ੍ਰਿਤਸਰ ਵਿੱਚ ਸਥਿਤ ਇੱਕ ਗੁਰਦੁਆਰਾ ਹੈ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਧਾਰਮਿਕ ਅਸਥਾਨ ਮੰਨਿਆ ਜਾਂਦਾ ਹੈ। ਇਹ ਗੁਰਦੁਆਰਾ ਗੁਰੂ ਰਾਮ ਦਾਸ ਜੀ ਦੁਆਰਾ 1577 ਵਿੱਚ ਬਣਵਾਏ ਗਏ ਸਰੋਵਰ ਦੇ ਦੁਆਲੇ ਬਣਾਇਆ ਗਿਆ ਹੈ। ਇਸਦੀ ਨੀਂਹ 1589 ਵਿੱਚ ਗੁਰੂ ਅਰਜਨ ਦੇਵ ਜੀ ਦੁਆਰਾ ਰੱਖਿਆ ਗਿਆ ਸੀ। ਸੰਨ 1604 ਵਿੱਚ ਗੁਰੂ ਅਰਜਨ ਦੇਵ ਨੇ ਇੱਥੇ ਆਦਿ ਗ੍ਰੰਥ ਦੇ ਇੱਕ ਖਰੜੇ ਦਾ ਪ੍ਰਕਾਸ਼ ਕੀਤਾ ਅਤੇ ਇਸ ਥਾਂ ਨੂੰ “ਅਠ ਸਠ ਤੀਰਥ” ਕਿਹਾ। ਦੋ ਸਾਲਾਂ ਬਾਅਦ ਸੰਨ ੧੬੦੬ ਵਿੱਚ “ਅਕਾਲ ਤਖਤ” ਦਾ ਨੀਂਹ ਪੱਥਰ ਸੂਫ਼ੀ ਸੰਤ ਸਾਈਂ ਮੀਆਂ ਮੀਰ ਜੀ ਦੁਆਰਾ ਰੱਖਿਆ ਗਿਆ। ਇਸ ਤੋਂ ਇਲਾਵਾ 1757, 1762 ਅਤੇ 1764 ਵਰ੍ਹਿਆ ਦੇ ਅਫ਼ਗ਼ਾਨ ਹਮਲਿਆਂ ਦੌਰਾਨ ਦਰਬਾਰ ਸਾਹਿਬ ਦੀ ਇਮਾਰਤ ਨੂੰ ਨਸ਼ਟ ਕਰ ਦਿੱਤਾ ਗਿਆ ਸੀ। ਬਾਬਾ ਦੀਪ ਸਿੰਘ ਜੀ ਦੀ ਸ਼ਹਿਦੀ ਵੀ ੧੬੫੭ ਦੇ ਅਫ਼ਗ਼ਾਨ ਹਮਲੇ ਦੌਰਾਨ ਹੀ ਦਰਬਾਰ ਸਾਹਿਬ ਦੀ ਰਾਖੀ ਕਰਦਿਆ ਹੋਈ ਸੀ। ਦਰਬਾਰ ਸਾਹਿਬ ਦਾ ਮੌਜੂਦਾ ਰੂਪ ੧੭੬੪ ਵਿੱਚ ਜੱਸਾ ਸਿੰਘ ਆਹਲੂਵਾਲੀਆ ਦੁਆਰਾ ਨੀਂਹ ਪੱਥਰ ਰੱਖਣ ਤੋਂ ਬਾਅਦ ਹੋਂਦ ਵਿੱਚ ਆਇਆ ਹੈ। “ਸਵਰਨ ਮੰਦਰ” ਜਿਵੇਂ ਕਿ ਇਸਨੂੰ ਹਿੰਦੀ ਵਿੱਚ ਜਾਣਿਆ ਜਾਂਦਾ ਹੈ ਸੋਨੇ ਦੀ ਉਸ ਪਰਤ ਕਾਰਨ ਹੈ ਜੋ ਕਿ ਮਹਾਰਾਜਾ ਰਣਜੀਤ ਸਿੰਘ ਨੇ ਦਰਬਾਰ ਸਾਹਿਬ ਤੇ 1830 ਦੇ ਦਹਾਕੇ ਦੌਰਾਨ ਚੜ੍ਹਾਈ ਸੀ। ਦੌਰ-ਏ-ਜਦੀਦ ਦੀ ਗੱਲ ਕਰੀਏ ਤਾਂ ੧੯੮੪ ਵੀ ਦਰਬਾਰ ਸਾਹਿਬ ਦੇ ਇਤਿਹਾਸ ਵਿੱਚ ਇੱਕ ਅਜਿਹਾ ਦਿਨ ਹੈ ਜਿਸਨੂੰ ਭੁਲਾਇਆ ਨਹੀਂ ਜਾ ਸਕਦਾ। ਭਾਰਤੀ ਫੌਜ ਦੇ ਫੌਜੀ ਟੈਂਕ ਭਿੰਡਰਾਵਾਲਾ ਨੂੰ ਫੜ੍ਹਨ, ਜੋ ਕਿ ਹਕੂਮਤ ਦੇ ਮੁਤਾਬਿਕ ਇੱਕ ਆਤੰਕਵਾਦੀ ਸੀ ਪਰ ਬਹੁਤ ਸਾਰੇ ਸਿੱਖਾਂ ਲਈ ਇੱਕ ਸ਼ਹੀਦ ਤੋਂ ਘੱਟ ਨਹੀ ਹੈ, ਲਈ ਇਸ ਪਵਿੱਤਰ ਸਥਾਨ ਵਿੱਚ ਦਾਖਲ ਹੋਏੇ ਸਨ। ਜੇ ਅਸੀ ਵਾਸਤੂਸ਼ਿਲਪ ਦੀ ਗੱਲ ਕਰੀਏ ਤਾਂ ਇਸ ਉੱਤੇ ਅਰਬ, ਭਾਰਤੀ ਅਤੇ ਯੂਰਪੀ ਪ੍ਰਭਾਵ ਸਾਫ ਝਲਕਦੇ ਹਨ। ਦਰਬਾਰ ਸਾਹਿਬ ਦੇ ਚਾਰਾਂ ਦਿਸ਼ਾਵਾਂ ਨੂੰ ਮੂੰਹ ਕਰਦੇ ਚਾਰ ਦੁਆਰ ਇਸ ਗੱਲ ਦਾ ਪ੍ਰਤੀਕ ਹਨ ਕਿ ਇਹ ਹਰ ਧਰਮ, ਨਸਲ, ਫਿਰਕੇ ਦੇ ਵਿਅਕਤੀ ਲਈ ਹੈ ਗੁਰੂ ਕਾ ਲੰਗਰ ਵਿੱਚ ਹਰ ਮੁਲਕ, ਧਰਮ, ਜਾਤੀ ਦੇ ਲਗਭਗ 4੪੦,੦੦੦ ਲੋਕਾਂ ਹਰ ਰੋਜ਼ ਲੰਗਰ ਛੱਕਦੇ ਹਨ। ਅਸੀਂ ਆਪ ਜੀ ਨੂੰ ਇਹ ਵੀ ਦੱਸਣਾ ਚਾਹਾਂਗੇ ਕਿ ਕੁੱਝ ਜਾਣਕਾਰੀ ਇੰਟਰਨੈਟ ਤੋਂ ਉਪਲੱਬਧ ਕਰਵਾਈ ਗਈ ਹੈ ਸੋ ਅਗਰ ਕਿਸੇ ਤਰਾਂ ਦੀ ਗਲਤੀ ਜਾਂ ਤਰੁੱਟੀ ਰਹਿ ਜਾਂਦੀ ਹੈ ਤਾਂ ਉਸ ਲਈ ਅਸੀਂ ਆਪ ਜੀ ਕੋਲੋਂ ਮਾਫੀ ਮੰਗਦੇ ਹਾਂ।