Breaking News
Home / ਵੀਡੀਓ / ਟਰੰਪ ਨੇ ਇਨ੍ਹਾਂ ਲੋਕਾਂ ਨੂੰ ਦਿੱਤਾ ਵੱਡਾ ਝਟਕਾ “ਅਮਰੀਕਾ ਸੈੱਟ ਹੋਣ ਦੇ ਸੁਪਨਿਆਂ ਨੂੰ ਵੱਡਾ ਝਟਕਾ!

ਟਰੰਪ ਨੇ ਇਨ੍ਹਾਂ ਲੋਕਾਂ ਨੂੰ ਦਿੱਤਾ ਵੱਡਾ ਝਟਕਾ “ਅਮਰੀਕਾ ਸੈੱਟ ਹੋਣ ਦੇ ਸੁਪਨਿਆਂ ਨੂੰ ਵੱਡਾ ਝਟਕਾ!

ਇਸ ਵੇਲੇ ਇੱਕ ਵੱਡੀ ਖ਼ਬਰ ਉਹਨਾਂ ਲੋਕਾਂ ਲਈ ਝਟਕਾ ਦੇ ਰਹੀ ਹੈ ਜੋ ਅਮਰੀਕਾ ਵਿੱਚ ਪੱਕੇ ਹੋਣ ਦੇ ਸੁਫ਼ਨੇ ਲੋਚਦੇ ਹਨ। ਤਾਜ਼ਾ ਮੀਡੀਆ ਰਿਪੋਰਟਾਂ ਅਨੁਸਾਰ ਹੁਣ ਪਰਵਾਸੀਆਂ ਲਈ ਨਿੱਤ ਨਵੀਂ ਮੁਸੀਬਤ ਖੜ੍ਹੀ ਕਰਨ ਵਾਲੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਗੈਰ ਕਾਨੂੰਨੀ ਪਰਵਾਸ ਦੇ ਨਾਮ ਉਤੇ ਇਕ ਨਵਾਂ ਕਾਨੂੰਨ ਘੜ ਦਿੱਤਾ ਹੈ ਜਿਸ ਨਾਲ ਅਮਰੀਕਾ ਵਿੱਚ ਵੱਸਦੇ ਪਰਵਾਸੀਆਂ ਦਾ ਨਾਗਰਿਕ ਬਣਨਾ ਹੋਰ ਮੁਸ਼ਕਲ ਹੋ ਗਿਆ ਹੈ। ਹੁਣ ਅਮਰੀਕਾ ਸਰਕਾਰ ਉਨ੍ਹਾਂ ਪਰਵਾਸੀਆਂ ਨੂੰ ਵੀਜ਼ਾ ਅਤੇ ਗਰੀਨ ਕਾਰਡ ਨਹੀਂ ਦੇਵੇਗੀ ਜੋ ਗਰੀਬ ਹਨ ਤੇ ਸਰਕਾਰੀ ਸਹੂਲਤਾਂ ਦਾ ਫਾਇਦਾ ਲੈ ਕੇ ਅਮਰੀਕਾ ਰਹਿ ਰਹੇ ਹਨ। ਇਹ ਨਿਯਮ 15 ਅਕਤੂਬਰ ਤੋਂ ਲਾਗੂ ਹੋ ਜਾਵੇਗਾ। ਦੱਸ ਦਈਏ ਕਿ ਅਮਰੀਕਾ ਵਾਸੀਆਂ ਨੂੰ ਆਵਾਸ, ਸਿਹਤ ਤੇ ਲੋਕ ਕਲਿਆਣ ਵੱਲੋਂ ਕਈ ਸਰਕਾਰੀ ਯੋਜਨਾਵਾਂ ਦਾ ਲਾਭ ਮਿਲਦਾ ਹੈ। ਇਹ ਸਹੂਲਤਾਂ ਇਥੇ ਆਉਣ ਵਾਲੇ ਵਿਦੇਸ਼ੀਆਂ ਤੇ ਇਥੇ ਸਥਾਈ ਆਵਾਸ ਵਾਲੇ ਲੋਕਾਂ ਨੂੰ ਵੀ ਮਿਲਦੀਆਂ ਹਨ। ਪਰ ਹੁਣ ਪ੍ਰਸ਼ਾਸਨ ਵੀਜ਼ਾ ਦੇਣ ਤੋਂ ਪਹਿਲਾਂ ਜਾਂਚ ਕਰੇਗਾ ਕਿ ਅਮਰੀਕਾ ਆਉਣ ਵਾਲਾ ਸ਼ਖ਼ਸ ਆਪਣੀ ਜ਼ਿੰਮੇਵਾਰੀ ਨੂੰ ਖ਼ੁਦ ਚੁੱਕਣ ਦੇ ਸਮਰੱਥ ਹੈ। ਇਸ ਲਈ ਸਖ਼ਤ ਨਿਯਮ ਬਣਾਏ ਗਏ ਹਨ। ਇਸ ਤਹਿਤ ਟਰੰਪ ਪ੍ਰਸ਼ਾਸਨ ਨੇ ਫੂਡ ਸਟੈਂਪ ਜਾਂ ਰਿਹਾਇਸ਼ੀ ਮਦਦ ਜਿਹੀਆਂ ਸਹੂਲਤਾਂ ਲੈ ਰਹੇ ਲੋਕਾਂ ਨੂੰ ਗਰੀਨ ਕਾਰਡ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਹੁਣ ਨਵੇਂ ਕਾਨੂੰਨ ਅਨੁਸਾਰ ਅਜਿਹੇ ਲੋਕਾਂ ਨੂੰ ਗਰੀਨ ਕਾਰਡ ਦੇਣ ਤੋਂ ਇਨਕਾਰ ਕੀਤਾ ਜਾਵੇਗਾ, ਜੋ ਕੌਂਸਲਰ ਅਧਿਕਾਰੀ ਨੂੰ ਇਹ ਭਰੋਸਾ ਦਿਵਾਉਣ ਵਿੱਚ ਨਾਕਾਮ ਰਹਿਣਗੇ ਕਿ ਉਹ ਅਮਰੀਕਾ ਸਰਕਾਰ ਵੱਲੋਂ ਆਪਣੇ ਨਾਗਰਿਕਾਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਦੀ ਕਦੇ ਵੀ ਵਰਤੋਂ ਨਹੀਂ ਕਰਨਗੇ। ਵ੍ਹਾਈਟ ਹਾਊਸ ਮੁਤਾਬਕ ਇਹ ਯਕੀਨੀ ਬਣਾਇਆ ਜਾਵੇਗਾ ਕਿ ਜੇਕਰ ਕੋਈ ਬਾਹਰੀ ਵਿਅਕਤੀ ਅਮਰੀਕਾ ਵਿੱਚ ਦਾਖ਼ਲ ਹੋਣਾ ਚਾਹੁੰਦਾ ਹੈ ਤਾਂ ਉਹ ਆਪਣੀ ਮਾਲੀ ਮਦਦ ਆਪ ਕਰਨ ਦੇ ਸਮਰੱਥ ਅਤੇ ਜਨਤਕ ਸਹੂਲਤਾਂ ’ਤੇ ਨਿਰਭਰ ਨਾ ਹੋਵੇ ਇਸ ਮੀਡੀਆ ਰਿਪੋਰਟ ਦੇ ਨਸ਼ਰ ਹੋਣ ਤੋਂ ਬਾਅਦ ਹੁਣ ਅਮਰੀਕਾ ਵਿੱਚ ਵਸਦੇ ਪ੍ਰਵਾਸੀਆਂ ਦਾ ਇਸ ਖ਼ਬਰ ਪ੍ਰਤੀ ਪ੍ਰਤੀਕਰਮ ਆਉਣਾ ਲਾਜਮੀ ਹੈ। ਹੁਣ ਵੇਖਣਾ ਹੋਵੇਗਾ ਕਿ ਉਹਨਾਂ ਲੋਕਾਂ ਦਾ ਕੀ ਪ੍ਰਤੀਕਰਮ ਆਉਂਦਾ ਹੈ ਜੋ ਇਸ ਸ਼੍ਰੇਣੀ ਵਿੱਚ ਆਉਂਦੇ ਹਨ ਜਾਂ ਜੋ ਲੋਕ ਇਸ ਨਿਯਮ ਨਾਲ ਪ੍ਰਭਾਵਤ ਹੁੰਦੇ ਹਨ।