Breaking News
Home / ਵੀਡੀਓ / ਜਾਮ ‘ਚ ਫਸੇ ਲੋਕਾਂ ਲਈ ਮਸੀਹਾ ਬਣ ਬਹੁੜਿਆ ਸਿੱਖ ਵੀਰ “ਵੱਧ ਤੋਂ ਵੱਧ ਸ਼ੇਅਰ ਕਰੋ ਜੀ

ਜਾਮ ‘ਚ ਫਸੇ ਲੋਕਾਂ ਲਈ ਮਸੀਹਾ ਬਣ ਬਹੁੜਿਆ ਸਿੱਖ ਵੀਰ “ਵੱਧ ਤੋਂ ਵੱਧ ਸ਼ੇਅਰ ਕਰੋ ਜੀ

ਸਿੱਖ ਧਰਮ ਚ ਸੇਵਾ ਦਾ ਖਾਸ ਮਹੱਤਵ ਹੈ ਦੁਨੀਆਂ ਚ ਕੋਈ ਆਫਤ ਆਵੇ ਸਿੱਖ ਸਭ ਤੋਂ ਪਹਿਲਾਂ ਸੇਵਾ ਮੱਦਦ ਲਈ ਉਸ ਜਗ੍ਹਾ ਪਹੁੰਚਦੇ ਹਨ ਸਿੱਖਾਂ ਜਿੰਨੀ ਸੇਵਾ ਭਾਵਨਾ ਕਿਸੇ ਧਰਮ ਚ ਵੀ ਨਹੀਂ ਇਹ ਦਾਤ ਸਾਡੇ ਗੁਰੂਆਂ ਨੇ ਸਾਨੂੰ ਬਖਸ਼ੀ ਹੈ ਜੋ ਹਰੇਕ ਸਿੱਖ ਦੇ ਅੰਦਰ ਆਪਣੇ-ਆਪ ਆਉਦੀ ਹੈ। ਸਿੱਖ ਸੇਵਾ ਕਰਨ ਸਮੇਂ ਕਦੀ ਵੀ ਜਾਤ ਪਾਤ ਨਹੀਂ ਦੇਖਦਾ ਅਜਿਹੀ ਹੀ ਇੱਕ ਉਦਾਹਰਣ ਦਿੱਤੀ ਹੈ ਇਸ ਸਿੰਘ ਨੇ ਜੋ ਅਕਸਰ ਹੀ ਲੋੜਵੰਦਾਂ ਦੀ ਸੇਵਾ ਕਰਦਾ ਨਜ਼ਰ ਆਉਦਾ ਹੈ।ਤੁਹਾਨੂੰ ਦੱਸ ਦੇਈਏ ਕਿ  ਦਿੱਲੀ ਦੇ ਤੁਗਲਕਾਬਾਦ ਵਿਚ ਸੁਪਰੀਮ ਕੋਰਟ ਦੇ ਹੁਕਮਾਂ ‘ਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਾਚੀਨ ਮੰਦਰ ਢਾਹੇ ਜਾਣ ਦੇ ਵਿਰੋਧ ਵਿਚ ਮੰਗਲਵਾਰ ਨੂੰ ਪੰਜਾਬ ਪੂਰੀ ਤਰ੍ਹਾਂ ਬੰਦ ਰਿਹਾ। ਬੰਦ ਦੌਰਾਨ ਜਿੱਥੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਉਥੇ ਹੀ ਲੁਧਿਆਣਾ ਵਿਖੇ ਬੰਦ ‘ਚ ਫਸੇ ਲੋਕਾਂ ਲਈ ਇਕ ਸਿੱਖ ਨੌਜਵਾਨ ਮਸੀਹਾ ਬਣ ਬਹੁੜਿਆ ਅਤੇ ਇਸ ਬੰਦ ਦੌਰਾਨ ਜਲ ਦੀ ਸੇਵਾ ਨਿਭਾਈ। ਬੰਦ ਕਾਰਨ ਲੁਧਿਆਣਾ ਦੇ ਜਲੰਧਰ ਬਾਈਪਾਸ ਚੌਕ ‘ਚ ਲੰਬਾ ਜਾਮ ਲੱਗਾ ਹੋਇਆ ਸੀ, ਇਸ ਦੌਰਾਨ ਇਕ ਸਿੱਖ ਨੌਜਵਾਨ ਪਿੱਠ ‘ਤੇ ਪਾਣੀ ਵਾਲੀ ਟੈਂਕੀ ਲੈ ਕੇ ਪਿਆਸੇ ਰਾਹਗੀਰਾਂ ਨੂੰ ਪਾਣੀ ਪਿਆਉਂਦਾ ਨਜ਼ਰ ਆਇਆ। ਦੱਸਣਯੋਗ ਹੈ ਕਿ ਦਿੱਲੀ ਦੇ ਤੁਗਲਕਾਬਾਦ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਾਚੀਨ ਮੰਦਰ ਢਾਹੇ ਜਾਣ ਦੇ ਵਿਰੋਧ ਵਿਚ ਮੰਗਲਵਾਰ ਨੂੰ ਰਵਿਦਾਸ ਭਾਈਚਾਰੇ ਵਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ, ਇਸ ਬੰਦ ਦੀ ਕੋਲ ਨੂੰ ਪੰਜਾਬ ਭਰ ਵਿਚ ਕੁਝ ਕੁ ਥਾਵਾਂ ਨੂੰ ਛੱਡ ਕੇ ਭਰਵਾਂ ਹੁੰਗਾਰਾ ਮਿਲਿਆ ਅਤੇ ਮੀਂਹ ਦੇ ਬਾਵਜੂਦ ਲੋਕ ਸੜਕਾਂ ‘ਤੇ ਉਤਰੇ ਅਤੇ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ। ਤੁਹਾਨੂੰ ਦੱਸ ਦੇਈਏ ਕਿ ਅੰਤ ਦੀ ਗਰਮੀ ਨੇ ਬੁਰਾ ਹਾਲ ਕੀਤਾ ਹੈ ਜਿਸ ਕਰਕੇ ਇਹ ਸਿੱਖ ਵੀਰ ਇਨ੍ਹਾਂ ਪ੍ਰਦਰਸ਼ਨਕਾਰੀਆਂ ਤੇ ਜਾਮ’ਚ ਫਸੇ ਲੋਕਾਂ ਲਈ ਲਈ ਮਸੀਹਾ ਬਣ ਕੇ ਆਇਆ ਹੈ।ਇਸ ਸਿੱਖ ਵੀਰ ਨੂੰ ਭਾਈ ਕਨ੍ਹਈਆ ਜੀ ਦਾ ਵਾਰਸ ਵੀ ਆਖਿਆ ਜਾ ਰਿਹਾ ਜੋ ਹਰ ਸਮੇਂ ਬਿਨਾਂ ਕਿਸੇ ਭੇਦ ਭਾਵ ਦੇ ਸੇਵਾ ਕਰਦਾ ਹੈ।ਸ਼ੇਅਰ ਕਰੋ ਜੀ