Breaking News
Home / ਵੀਡੀਓ / ਜਰੂਰੀ ਪੋਸਟ ਨਵਾਂ ਮੋਟਰ ਵਹੀਕਲ ਐਕਟ ਹੋਇਆ ਲਾਗੂ “ਭੁੱਲ ਕੇ ਵੀ ਨਾ ਕਰ ਲਿਓ ਇਹ ਗਲਤੀਆਂ !

ਜਰੂਰੀ ਪੋਸਟ ਨਵਾਂ ਮੋਟਰ ਵਹੀਕਲ ਐਕਟ ਹੋਇਆ ਲਾਗੂ “ਭੁੱਲ ਕੇ ਵੀ ਨਾ ਕਰ ਲਿਓ ਇਹ ਗਲਤੀਆਂ !

ਇਸ ਵੇਲੇ ਇੱਕ ਵੱਡੀ ਖ਼ਬਰ ਉਹਨਾਂ ਲੋਕਾਂ ਲਈ ਇੱਕ ਝਟਕਾ ਹੈ ਜੋ ਆਪਣੇ ਨਾਬਾਲਗ ਬੱਚਿਆਂ ਨੂੰ ਵਹੀਕਲ ਦੇ ਦਿੰਦੇ ਹਨ ਅਤੇ ਉਹਨਾਂ ਦਾ ਧਿਆਨ ਨਹੀਂ ਰੱਖਦੇ। ਤਾਜ਼ਾ ਮੀਡੀਆ ਰਿਪੋਰਟਾਂ ਅਨੁਸਾਰ ਹੁਣ ਨਾਬਾਲਗ ਬੱਚਿਆਂ ਦੁਆਰਾ ਆਵਾਜਾਈ ਦੇ ਨਿਯਮਾਂ ਨੂੰ ਤੋੜਨ ਕਰਕੇ ਉਨ੍ਹਾਂ ਦੇ ਮਾਤਾ ਪਿਤਾ ਨੂੰ ਜੇਲ੍ਹ ਹੋ ਸਕਦੀ ਹੈ। ਇਸ ਤੋਂ ਬਿਨਾਂ ਵਾਹਨ ਦੀ ਰਜਿਸਟਰੇਸ਼ਨ ਵੀ ਰੱਦ ਕੀਤੀ ਜਾ ਸਕਦੀ ਹੈ। ਸੰਸਦ ਦੁਆਰਾ ਨਵਾਂ ਮੋਟਰ ਵਾਹਨ ਸੰਸ਼ੋਧਨ ਬਿੱਲ ਪਾਸ ਕਰ ਦਿੱਤਾ ਗਿਆ ਹੈ। ਇਸ ਬਿੱਲ ਦੇ ਪਾਸ ਹੋਣ ਮਗਰੋਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੁਆਰਾ ਵੀ ਇਸ ਬਿੱਲ ਤੇ ਮੋਹਰ ਲਗਾ ਦਿੱਤੀ ਗਈ ਹੈ। ਇਸ ਤਰ੍ਹਾਂ ਇਹ ਬਿੱਲ ਹੁਣ ਕਾਨੂੰਨ ਬਣ ਗਿਆ ਹੈ। ਇਸ ਕਾਨੂੰਨ ਦੁਆਰਾ ਆਵਾਜਾਈ ਦੇ ਨਿਯਮਾਂ ਨੂੰ ਸਖਤ ਕਰ ਦਿੱਤਾ ਗਿਆ ਹੈ। ਇਸ ਕਾਨੂੰਨ ਦੇ ਤਹਿਤ ਆਵਾਜਾਈ ਦੇ ਨਿਯਮਾਂ ਨੂੰ ਤੋੜਨ ਵਾਲਿਆਂ ਲਈ ਜਿੱਥੇ ਸਜ਼ਾਵਾਂ ਸਖਤ ਰੱਖੀਆਂ ਗਈਆਂ ਹਨ। ਉੱਥੇ ਜੁਰਮਾਨੇ ਦੀ ਰਕਮ ਵੀ ਕਾਫੀ ਵਧਾ ਦਿੱਤੀ ਗਈ ਹੈ। ਇਸ ਪਾਸੇ ਕੀਤੇ ਗਏ ਕਾਨੂੰਨ ਦੇ ਮੁਤਾਬਿਕ ਹੁਣ ਡਰਾਈਵਿੰਗ ਲਾਇਸੈਂਸ ਜਾਰੀ ਕਰਨ ਦੇ ਨਿਯਮ ਵੀ ਸਖਤ ਕਰ ਦਿੱਤੇ ਗਏ ਹਨ। ਹੁਣ ਹੈਲਮੇਟ ਨਾ ਪਾਉਣ ਕਰਕੇ ਵਾਹਨ ਚਾਲਕ ਦਾ ਡਰਾਈਵਿੰਗ ਲਸੰਸ ਰੱਦ ਕੀਤਾ ਜਾ ਸਕਦਾ ਹੈ। ਜੇਕਰ ਨਾਬਾਲਗ ਬੱਚੇ ਡਰਾਈਵਿੰਗ ਕਰਨਗੇ ਤਾਂ ਉਨ੍ਹਾਂ ਦੇ ਮਾਤਾ ਪਿਤਾ ਨੂੰ ਕਸੂਰਵਾਰ ਮੰਨਿਆ ਜਾਵੇਗਾ। ਇਸ ਨਾਲ ਜਿੱਥੇ ਮਾਂ ਬਾਪ ਨੂੰ ਤਿੰਨ ਸਾਲ ਦੀ ਜੇਲ੍ਹ ਹੋ ਸਕਦੀ ਹੈ। ਉੱਥੇ ਹੀ ਵਾਹਨ ਦੀ ਰਜਿਸਟਰੇਸ਼ਨ ਵੀ ਖਤਮ ਹੋ ਸਕਦੀ ਹੈ। ਸਰਕਾਰ ਆਵਾਜਾਈ ਦੇ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਨ ਦਾ ਇਰਾਦਾ ਧਾਰ ਚੁੱਕੀ ਹੈ। ਇਸ ਬਿੱਲ ਨੂੰ ਰਾਸ਼ਟਰਪਤੀ ਨੇ 9 ਅਗਸਤ 2019 ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਾਡੀ ਸਾਰੇ ਸਤਿਕਾਰਯੋਗ ਪਾਠਕਾਂ ਨੂੰ ਵੀ ਇਹੋ ਗੁਜਾਰਿਸ਼ ਹੈ ਕਿ ਉਹ ਆਪਣੇ ਬੱਚਿਆਂ ਨੂੰ ਬਾਲਗ ਹੋਣ ਤੋਂ ਬਾਅਦ ਹੀ ਕੋਈ ਵੀ ਵਹੀਕਲ ਚਲਾਉਣ ਦੀ ਇਜਾਜਤ ਦੇਣ। ਕਿਉਂਕਿ ਅਜਿਹਾ ਕਰਨ ਨਾਲ ਇੱਕ ਤਾਂ ਹਾਦਸੇ ਵੀ ਘੱਟ ਵਾਪਰਣਗੇ ਅਤੇ ਦੂਜਾ ਉਹਨਾਂ ਦੇ ਬੱਚਿਆਂ ਦਾ ਵੀ ਕਿਸੇ ਤਰਾਂ ਦੀ ਦੁਰਘਟਨਾ ਵਾਪਰਨ ਦੀਆਂ ਸੰਭਾਵਨਾਂ ਘੱਟ ਜਾਣਗੀਆਂ। ਇਸ ਤੋਂ ਇਲਾਵਾ ਉਹਨਾਂ ਦੀ ਚਿੰਤਾ ਵੀ ਘੱਟ ਜਾਵੇਗੀ। ਕਿਉਂਕਿ ਅੱਲੜ ਉਮਰ ਵਿੱਚ ਅਕਸਰ ਹੀ ਬੱਚੇ ਬਹੁਤ ਜਿਆਦਾ ਗਲਤੀਆਂ ਕਰਦੇ ਹਨ।