Breaking News
Home / ਵੀਡੀਓ / ਅੰਮ੍ਰਿਤਸਰ ਵਿੱਚ ਗੈਸ ਕਟਰ ਨਾਲ ਏ. ਟੀ. ਐੱਮ. ਕੱਟ ਕੇ 2,45,100 ਰੁਪਏ ਦੀ ਲੁੱਟ!!

ਅੰਮ੍ਰਿਤਸਰ ਵਿੱਚ ਗੈਸ ਕਟਰ ਨਾਲ ਏ. ਟੀ. ਐੱਮ. ਕੱਟ ਕੇ 2,45,100 ਰੁਪਏ ਦੀ ਲੁੱਟ!!

ਅੰਮ੍ਰਿਤਸਰ ਵਿੱਚ ਗੈਸ ਕਟਰ ਨਾਲ ਏ. ਟੀ. ਐੱਮ. ਕੱਟ ਕੇ 2,45,100 ਰੁਪਏ ਦੀ ਲੁੱਟ!ਸਾਡੇ ਸਮਾਜ ਵਿਚ ਆਏ ਦਿਨਾਂ ਕਈ ਪ੍ਰਕਾਰ ਦੀਆਂ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਹਨ ਜਿਨ੍ਹਾਂ ਨੂੰ ਕਈ ਵਾਰ ਕੈਮਰੇ ਵਿਚ ਜਾ ਫਿਰ ਅਖਬਾਰਾਂ ਦੀਆਂ ਸੁਰਖੀਆਂ ਬਣਦਿਆ ਜਿਆਦਾ ਸਮਾਂ ਨਹੀਂ ਲੱਗਦਾ ਅਜਿਹੀ ਹੀ ਇਕ ਵਾਰਦਾਤ ਹੋਈ ਹੈ ਅੰਮ੍ਰਿਤਸਰ ਦੇ ਜੰਡਿਆਲਾ ਵਿੱਚ ਮੀਡੀਆ ਜਾਣਕਾਰੀ ਅਨੁਸਾਰ ਜੰਡਿਆਲਾ ਗੁਰੂ ਸ਼ਹਿਰ ‘ਚ ਵੱਧ ਰਹੇ ਅਪ ਰਾਧ ਕਾਰਣ ਲੋਕਾਂ ‘ਚ ਭਾਰੀ ਦਹਿ ਸ਼ਤ ਪਾਈ ਜਾ ਰਹੀ ਹੈ। ਪਹਿਲੀਆਂ ਵਾਰਦਾਤਾਂ ਨੂੰ ਛੱਡ ਕੇ ਸੋਮਵਾਰ-ਮੰਗਲਵਾਰ ਦੀ ਅੱਧੀ ਰਾਤ ਨੂੰ ਵੀ ਜੰਡਿਆਲਾ ਗੁਰੂ ਥਾਣੇ ਅਧੀਨ ਜੀ. ਟੀ. ਰੋਡ ਮੱਲ੍ਹੀਆਂ ਵਿਖੇ ਲੁਟੇ ਰਿਆਂ ਨੇ ਗੈਸ ਕਟਰ ਨਾਲ ਪੰਜਾਬ ਐਂਡ ਸਿੰਧ ਬੈਂਕ ਦੇ ਏ. ਟੀ. ਐੱਮ. ਦੇ ਤਾਲੇ ਕੱਟ ਕੇ ਏ. ਟੀ. ਐੱਮ. ਵੀ ਗੈਸ ਕਟਰ ਨਾਲ ਕੱਟ ਦਿੱਤਾ ਤੇ ਉਸ ਵਿਚ ਪਏ 2,45,100 ਰੁਪਏ ਲੈ ਗਏ।ਤੁਹਾਨੂੰ ਦੱਸ ਦੇਈਏ ਕਿ ਇਸ ਵਾਰਦਾਤ ਬਾਅਦ ਪੂਰੇ ਸ਼ਹਿਰ ਚ ਹਾਹਾਕਾਰ ਮਚੀ ਗਈ ਸੀ।ਮੀਡੀਆ ਜਾਣਕਾਰੀ ਅਨੁਸਾਰ ਵਾਰਦਾਤ ਦੀ ਸੂਚਨਾ ਮਿਲਦੇ ਹੀ ਪੁਲਸ ਪਾਰਟੀ ਅਤੇ ਬੈਂਕ ਮੈਨੇਜਰ ਮੌਕੇ ‘ਤੇ ਪਹੁੰਚ ਗਏ ਅਤੇ ਸਥਿਤੀ ਦਾ ਜਾਇਜ਼ਾ ਲਿਆ। ਫਿਲਹਾਲ ਪੁਲਸ ਨੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਪੁਲਸ ਮੁਤਾਬਕ ਜਲਦ ਹੀ ਲੁਟੇਰਿਆਂ ਨੂੰ ਗ੍ਰਿਫ ਤਾਰ ਕਰ ਲਿਆ ਜਾਵੇਗਾ। ਤਾਂ ਜੋ ਹੋਰ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਸ ਗਿਰੋਹ ਨੂੰ ਰੋਕਿਆ ਜਾ ਸਕੇ। ਤੁਹਾਨੂੰ ਦੱਸ ਦੇਈਏ ਕਿ ਇਹ ਕਾਫੀ ਪਹਿਲੀ ਵਾਰਦਾਤ ਨਹੀ ਹੈ ਪਹਿਲਾਂ ਵੀ ਅੰਮ੍ਰਿਤਸਰ ਚ ਇਸ ਤਰ੍ਹਾਂ ਦੀਆਂ ਵਾਰਦਾਤਾਂ ਹੋ ਚੁੱਕੀਆਂ ਹਨ ਪਰ ਆਏ ਵਾਰ ਦੀ ਤਰ੍ਹਾਂ ਇਸ ਵਾਰ ਵੀ ਚੋਰਾਂ ਨੇ ਪੁਲਸ ਨੂੰ ਚੱਕਰਾਂ ਵਿੱਚ ਪਾਇਆ ਹੋਇਆ ਹੈ ਜੋ ਸਭ ਲਈ ਚੈਲੰਜ ਕਰਨ ਵਾਲੀ ਗੱਲ ਆਖਰ ਕਦ ਤੱਕ ਇਸ ਤਰ੍ਹਾਂ ਦੀਆਂ ਵਾਰਦਾਤਾਂ ਹੁੰਦੀਆਂ ਰਹਿਣਗੀਆਂ।